ਪਾਬੰਦੀਸ਼ੁਦਾ ਚਾਈਨੀਜ਼ ਐਪ ਹੁਣ ਵੀ ਭਾਰਤ ’ਚ ਪਲੇ ਸਟੋਰ ’ਤੇ ਹਨ ਉਪਲਬਧ : ਗੂਗਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਵਲੋਂ ਇਸ ਹਫ਼ਤੇ 59 ਚਾਈਨੀਜ਼ ਐਪ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਗੂਗਲ ਨੇ ਕਿਹਾ ਕਿ ਉਸ ਨੇ ਐਪ ਨੂੰ ਅਸਥਾਈ ਤੌਰ ’ਤੇ

Google

ਨਵੀਂ ਦਿੱਲੀ, 2 ਜੁਲਾਈ : ਸਰਕਾਰ ਵਲੋਂ ਇਸ ਹਫ਼ਤੇ 59 ਚਾਈਨੀਜ਼ ਐਪ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਗੂਗਲ ਨੇ ਕਿਹਾ ਕਿ ਉਸ ਨੇ ਐਪ ਨੂੰ ਅਸਥਾਈ ਤੌਰ ’ਤੇ ਬਲਾਕ ਕੀਤਾ ਹੈ ਅਤੇ ਇਹ ਹੁਣ ਵੀ ਭਾਰਤ ’ਚ ਪਲੇ ਸਟੋਰ ’ਤੇ ਉਪਲਬੱਧ ਹੈ। ਗੂਗਲ ਦੇ ਇਕ ਬੁਲਾਰੇ ਨੇ ਕਿਹਾ, ‘‘ਅਸੀਂ ਭਾਰਤ ਸਰਕਾਰ ਦੇ ਆਖ਼ਰੀ ਹੁਕਮਾਂ ਦੀ ਸਮੀਖਿਆ ਕਰ ਰਹੇ ਹਨ, ਇਸ ਦੌਰਾਨ ਅਸੀਂ ਪ੍ਰਭਾਵਤ ਡੇਵਲਪਰਜ਼ ਨੂੰ ਸੂਚਿਤ ਕੀਤਾ ਹੈ

ਅਤੇ ਇਨ੍ਹਾਂ ਐਪਾਂ ਤਕ ਪਹੁੰਚ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿਤਾ ਹੈ, ਜੋ ਭਾਰਤ ’ਚ ਪਲੇ ਸਟੋਰ ’ਤੇ ਉਪਲੱਬਧ ਹਨ।’’ ਹਾਲਾਂਕਿ, ਬੁਲਾਰੇ ਨੇ ਉਨ੍ਹਾਂ ਐਪਾਂ ਦਾ ਬਿਉਰਾ ਨਹੀਂ ਦਿਤਾ, ਜਿਨ੍ਹਾਂ ਨੂੰ ਗੂਗਲ ਨੇ ਬਲਾਕ ਕੀਤਾ ਹੈ। ਸੂਤਰਾਂ ਮੁਤਾਬਕ ਜਿਨ੍ਹਾਂ 59 ਐਪਾਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿਚੋਂ ਕਈਆਂ ਦੇ ਡੇਵਲਪਰਜ਼ ਨੇ ਅਪਣੀ ਮਰਜ਼ੀ ਨਾਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਲਿਆ ਸੀ। ਭਾਰਤ ਨੇ ਸੋਮਾਵਾਰ ਨੂੰ ਟਿਕਟਾਕ, ਯੂਸੀ ਬ੍ਰਾਉਜ਼ਰ, ਸ਼ੇਅਰਇਟ ਅਤੇ ਵੀਚੈਟ ਸਮੇਤ 59 ਚੀਨੀ ਐਪ ’ਤੇ ਪਾਬੰਦੀ ਲਗਾ ਦਿਤੀ ਸੀ।     (ਪੀਟੀਆਈ)