ਸਰਜੀਕਲ ਸਟ੍ਰਾਈਕ ਕਰਨ ਵਾਲੇ ਸਰਜੀਕਲ ਸਟ੍ਰਾਈਕਰ ਲੱਦਾਖ਼ ’ਚ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਕਰ ਰਿਹੈ ਚੀਨ ਨੂੰ ਜਵਾਬ ਦੇਣ ਦੀ ਤਿਆਰੀ

File Photo

ਨਵੀਂ ਦਿੱਲੀ, 2 ਜੁਲਾਈ : ਚੀਨ ਵਲੋਂ ਜਾਰੀ ਤਣਾਅ ਵਿਚਾਲੇ ਭਾਰਤ ਨੇ ਲੱਦਾਖ਼ ’ਚ ਵਿਸ਼ੇਸ਼ ਬਲਾਂ ਦੀ ਨਿਯੁਕਤੀ ਕੀਤੀ ਹੈ। ਸੂਤਰਾਂ ਮੁਤਾਬਕ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਪੈਰਾ ਸਪੈਸ਼ਲ ਫ਼ੋਰਸ ਦੀ ਯੂਨਿਟ ਨੂੰ ਲੱਦਾਖ਼ ’ਚ ਲਿਜਾਇਆ ਗਿਆ ਹੈ, ਜਿਥੇ ਉਹ ਅਭਿਆਸ ਕਰ ਰਹੇ ਹਨ। ਵਿਸ਼ੇਸ਼ ਬਲਾਂ ਨੇ 2017 ’ਚ ਪਾਕਿਸਤਾਨ ਦੇ ਅਤਿਵਾਦੀ ਕੈਂਪਾਂ ਵਿਰੁਧ ਕੀਤੇ ਗਏ ਸਰਜੀਕਲ ਸਟ੍ਰਾਈਕ ’ਚ ਅਹਿਮ ਭੂਮਿਕਾ ਨਿਭਾਈ ਸੀ। ਸੂਤਰਾਂ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਦਾ ਇਸਤੇਮਾਲ ਚੀਨ ਵਿਰੁਧ ਵੀ ਕੀਤਾ ਜਾ ਸਕਦਾ ਹੈ।  

ਵਿਸ਼ੇਸ਼ ਬਲਾਂ ਦੀਆਂ ਟੁਕੜੀਆਂ ਨੂੰ ਪੂਰਬੀ ਲੱਦਾਖ਼ ’ਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਇਆ ਗਿਆ ਹੈ, ਜਿਸ ਨੂੰ ਚੀਨ ਨਾਲ ਦੁਸ਼ਮਣੀ ਵਧਣ ’ਤੇ ਅੰਜਾਮ ਦੇਣਾ ਪੈ ਸਕਦਾ ਹੈ। ਭਾਰਤ ’ਚ 12 ਤੋਂ ਜ਼ਿਆਦਾ ਵਿਸ਼ੇਸ਼ ਬਲਾਂ ਦੀ ਰੈਜਿਮੈਂਟ ਹਨ ਜੋ ਵੱਖ-ਵੱਖ ਇਲਾਕਿਆਂ ’ਚ ਟ੍ਰੇਨਿੰਗ ਲੈਂਦੀਆਂ ਹਨ। ਜੰਮੂ ਅਤੇ ਕਸ਼ਮੀਰ ’ਚ ਤਾਇਨਾਤ ਵਿਸ਼ੇਸ਼ ਬਲਾਂ ਦੀਆਂ ਟੁਕੜੀਆਂ ਲੇਹ ’ਚ ਅਤੇ ਉਸ ਦੇ ਆਲੇ ਦੁਆਲੇ ਦੇ ਉਚਾਈ ਵਾਲੇ ਖੇਤਰਾਂ ’ਚ ਰੈਗੂਲਰ ਤੌਰ ’ਤੇ ਜੰਗੀ ਅਭਿਆਸ ਕਰਦੀਆਂ ਹਨ।     (ਏਜੰਸੀ)