ਕਪਿਲ ਸ਼ਰਮਾ ਦੀਆਂ ਵਧੀਆਂ ਮੁਸ਼ਕਲਾਂ, ਵਿਦੇਸ਼ 'ਚ ਹੋਇਆ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਮੋਟਰ ਨੇ ਲਗਾਏ ਕਮੇਡੀਅਨ ਸ਼ਰਮਾ 'ਤੇ ਵੱਡੇ ਇਲਜ਼ਾਮ 

Kapil Sharma

ਨਵੀਂ ਦਿੱਲੀ : ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਜੁੜੇ ਹੋਏ ਹਨ। ਕਦੇ ਦੋਸਤਾਂ ਨਾਲ ਲੜਾਈ ਅਤੇ ਕਦੇ ਉਨ੍ਹਾਂ ਦੇ ਵਿਵਾਦਾਂ ਨਾਲ ਭਰੇ ਟਵੀਟ। ਹਾਲਾਂਕਿ ਇਸ ਵਾਰ ਉਨ੍ਹਾਂ 'ਤੇ ਕੁਝ ਅਜਿਹਾ ਇਲਜ਼ਾਮ ਲੱਗਾ ਹੈ ਕਿ ਉਸ 'ਤੇ ਵਿਦੇਸ਼ 'ਚ ਮਾਮਲਾ ਦਰਜ ਹੋ ਗਿਆ ਹੈ। ਦਰਅਸਲ ਉਸ 'ਤੇ ਇਕਰਾਰਨਾਮਾ ਤੋੜਨ ਅਤੇ ਫਿਰ ਵਾਅਦਾ ਕਰਨ ਤੋਂ ਬਾਅਦ ਵੀ ਪੈਸੇ ਵਾਪਸ ਨਾ ਕਰਨ ਦਾ ਦੋਸ਼ ਹੈ।

ਦੱਸਣਯੋਗ ਹੈ ਕਿ ਇਹ ਮਾਮਲਾ 7 ਸਾਲ ਪਹਿਲਾਂ 2015 ਦਾ ਹੈ। ਜਾਣਕਾਰੀ ਮੁਤਾਬਕ ਸਾਈ USA INC ਨੇ ਕਪਿਲ ਸ਼ਰਮਾ ਖਿਲਾਫ ਇਕਰਾਰਨਾਮੇ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਮਰੀਕਾ 'ਚ ਸ਼ੋਅ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਤਲੀ ਨੇ ਕਪਿਲ ਸ਼ਰਮਾ 'ਤੇ 2015 'ਚ ਉੱਤਰੀ ਅਮਰੀਕਾ 'ਚ ਸ਼ੋਅ ਸਾਈਨ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਗਏ ਪਰ ਉਨ੍ਹਾਂ ਨੇ ਪ੍ਰਦਰਸ਼ਨ ਨਹੀਂ ਕੀਤਾ।

ਇੰਨਾ ਹੀ ਨਹੀਂ ਉਨ੍ਹਾਂ ਨੇ ਕਪਿਲ ਸ਼ਰਮਾ 'ਤੇ ਹੋਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਦਾ ਕੀਤੇ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਅੱਜ ਤੱਕ ਉਹ ਪੈਸੇ ਉਨ੍ਹਾਂ ਕੋਲ ਨਹੀਂ ਆਏ ਅਤੇ ਨਾ ਹੀ ਕਪਿਲ ਇਸ 'ਤੇ ਕੋਈ ਜਵਾਬ ਦੇ ਰਹੇ ਹਨ।