ਅਗਲੇ 30 ਤੋਂ 40 ਸਾਲ ਭਾਜਪਾ ਦੇ ਹੋਣਗੇ, ਭਾਰਤ ਬਣੇਗਾ 'ਵਿਸ਼ਵਗੁਰੂ' - ਅਮਿਤ ਸ਼ਾਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਵਰਕਿੰਗ ਕਮੇਟੀ ਦੀ ਬੈਠਕ 'ਚ ਕੀਤੀ ਕੇਂਦਰੀ ਗ੍ਰਹਿ ਮੰਤੀ ਨੇ ਸ਼ਿਰਕਤ 

The next 30 to 40 years will be for the BJP, India will be the 'Vishwaguru' - Amit Shah

ਹੈਦਰਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਖਿੰਡੇ-ਪੁੰਡੇ ਦੱਸਦਿਆਂ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਇਸ ਦੇ ਆਪਣੇ ਮੈਂਬਰ ਦੇਸ਼ ਦੀ ਮੁੱਖ ਵਿਰੋਧੀ ਪਾਰਟੀ 'ਚ ਲੋਕਤੰਤਰ ਦੀ ਸਥਾਪਨਾ ਲਈ ਲੜ ਰਹੇ ਹਨ ਪਰ 'ਗਾਂਧੀ ਪਰਿਵਾਰ' ਡਰ ਕਾਰਨ ਇਸ ਚੋਣ ਵਿਚ ਹਿੱਸਿਆਂ ਨਹੀਂ ਲੈ ਰਿਹਾ ਹੈ।

ਭਾਜਪਾ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਪਾਸ ਕੀਤੇ ਸਿਆਸੀ ਮਤੇ 'ਤੇ ਬੋਲਦਿਆਂ ਸ਼ਾਹ ਨੇ ਇਹ ਵੀ ਕਿਹਾ ਕਿ ਅਗਲੇ 30 ਤੋਂ 40 ਸਾਲ ਭਾਜਪਾ ਦੇ ਹੋਣਗੇ ਅਤੇ ਭਾਰਤ 'ਵਿਸ਼ਵਗੁਰੂ' ਬਣੇਗਾ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਹ ਦੇ ਸੰਬੋਧਨ ਨਾਲ ਜੁੜੇ ਅੰਸ਼ ਮੀਡੀਆ ਨਾਲ ਸਾਂਝੇ ਕਰਦੇ ਹੋਏ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਮੁਤਾਬਕ ਅਮਿਤ ਸ਼ਾਹ ਨੇ ਰਾਜਨੀਤੀ ਵਿੱਚ ਜਾਤੀਵਾਦ, ਵੰਸ਼ਵਾਦ ਅਤੇ ਤੁਸ਼ਟੀਕਰਨ ਨੂੰ ਇੱਕ ਵੱਡਾ ਸਰਾਪ ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੀ ਰਾਜਨੀਤੀ ਨਾਲ ਹੀ ਖਤਮ ਹੋਣਗੇ। ਸਰਮਾ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਖਿੰਡਰ ਗਈ ਹੈ। ਕਾਂਗਰਸ ਵਿੱਚ ਲੋਕਤੰਤਰ ਸਥਾਪਤ ਕਰਨ ਲਈ ਇਸ ਦੇ ਆਪਣੇ ਹੀ ਮੈਂਬਰ ਲੜ ਰਹੇ ਹਨ, ਗਾਂਧੀ ਪਰਿਵਾਰ ਡਰ ਕਾਰਨ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਕਰ ਰਿਹਾ।