ਬਦਮਾਸ਼ਾਂ ਨੇ 1 ਕਰੋੜ ਦੀ ਫਿਰੌਤੀ ਨਾਲ ਮਿਲਣ 'ਤੇ ਪ੍ਰਾਪਰਟੀ ਕਾਰੋਬਾਰੀ ਨੂੰ ਮਾਰੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ- ਤੇਰੇ ਕੋਲ ਬਹੁਤ ਪੈਸੇ ਹਨ ਜੇ ਨਾ ਦਿਤੇ ਤਾਂ ਜਾਨੋਂ ਮਾਰ ਦੇਵਾਂਗੇ

photo

 

 ਜੈਪੁਰ: ਜੈਪੁਰ ਵਿਚ ਦਿਨ ਦਿਹਾੜੇ ਬਦਮਾਸ਼ਾਂ ਨੇ ਇਕ ਪ੍ਰਾਪਰਟੀ ਕਾਰੋਬਾਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ। ਉਹ ਗੰਭੀਰ ਜ਼ਖ਼ਮੀ ਹੋ ਗਿਆ। ਸ਼ਰਾਰਤੀ ਅਨਸਰਾਂ ਨੇ ਐਤਵਾਰ ਦੁਪਹਿਰ ਕਰੀਬ 2 ਵਜੇ ਕਾਰੋਬਾਰੀ ਦੇ ਦਫਤਰ 'ਤੇ ਛਾਪਾ ਮਾਰਿਆ। ਉਥੇ ਉਸ ਨੂੰ ਬੰਧਕ ਬਣਾ ਲਿਆ ਗਿਆ। ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਹ ਸ਼ਾਮ ਪੰਜ ਵਜੇ ਤੱਕ ਉਸ ਨੂੰ ਤਸੀਹੇ ਦਿੰਦੇ ਰਹੇ। ਪੈਸੇ ਨਾ ਮਿਲਣ 'ਤੇ ਉਸ ਨੂੰ ਗੋਲੀ ਮਾਰ ਦਿਤੀ ਗਈ ਤੇ ਫਿਰ ਉਸ ਨੂੰ ਦਫ਼ਤਰ ਵਿਚ ਹੀ ਬੰਦ ਕਰ ਦਿਤਾ।

ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ! ਮਿਡ-ਡੇ ਮੀਲ ‘ਚੋਂ ਮਿਲੀ ਕਿਰਲੀ, ਖਾਣਾ ਖਾਣ ਨਾਲ 123 ਬੱਚੇ ਹੋਏ ਬੀਮਾਰ 

 ਮਾਮਲਾ ਸੰਗਾਨੇਰ ਮੇਨ ਬਾਜ਼ਾਰ ਦਾ ਹੈ। ਮਾਲਪੁਰਾ ਗੇਟ ਥਾਣਾ ਪੁਲਿਸ ਨੇ ਦਸਿਆ ਕਿ ਐਤਵਾਰ ਦੁਪਹਿਰ 2 ਵਜੇ ਤਿੰਨ ਬਦਮਾਸ਼ ਗਣੇਸ਼ ਨਾਰਾਇਣ ਚੌਧਰੀ ਦੀ ਦੁਕਾਨ 'ਚ ਦਾਖ਼ਲ ਹੋਏ। ਇਨ੍ਹਾਂ ਬਦਮਾਸ਼ਾਂ ਕੋਲ ਪੰਜ ਪਿਸਤੌਲ ਸਨ। ਇਕ ਬਦਮਾਸ਼ ਨੇ ਆਪਣਾ ਨਾਂ ਹਿਸਾਰ ਦੇ ਸੁਰੇਸ਼ ਢੰਡੋਰੀਆ ਦਸਿਆ ਅਤੇ ਗਣੇਸ਼ ਤੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਬਦਮਾਸ਼ਾਂ ਨੇ ਤੁਰੰਤ 10 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ। ਗਣੇਸ਼ ਨਰਾਇਣ ਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ। ਉਸ ਰਿਸ਼ਤੇਦਾਰ ਦਾ ਪੈਟਰੋਲ ਪੰਪ ਹੈ। ਇਕ ਬਦਮਾਸ਼ ਪੈਸੇ ਲੈਣ ਲਈ ਪੈਟਰੋਲ ਪੰਪ 'ਤੇ ਗਿਆ ਪਰ ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਕਪੂਰਥਲਾ 'ਚ ਆਟੋ 'ਚ ਬੈਠੇ ਰਹੀਆਂ ਸਵਾਰੀਆ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 2 ਔਰਤਾਂ ਦੀ ਮੌਤ

ਬਦਮਾਸ਼ ਖਾਲੀ ਹੱਥ ਪਰਤਿਆ। ਇਸ ਤੋਂ ਬਾਅਦ ਤਿੰਨਾਂ ਬਦਮਾਸ਼ਾਂ ਨੇ ਗਣੇਸ਼ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਦੀ ਲੱਤ ਵਿਚ ਤਿੰਨ ਗੋਲੀਆਂ ਮਾਰ ਦਿਤੀਆਂ। ਦੋ ਗੋਲੀਆਂ ਗੋਡਿਆਂ ਦੇ ਹੇਠਾਂ ਅਤੇ ਇੱਕ ਗੋਲੀ ਪੱਟ ਵਿਚ ਲੱਗੀ। ਬਦਮਾਸ਼ਾਂ ਨੇ ਗਣੇਸ਼ ਦਾ ਮੋਬਾਈਲ ਤੋੜ ਕੇ ਉਸ ਨੂੰ ਕੈਬਿਨ ਵਿਚ ਬੰਦ ਕਰ ਦਿਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਜਦੋਂ ਗਣੇਸ਼ ਨੇ ਕੈਬਿਨ ਤੋਂ ਬਾਹਰ ਆ ਕੇ ਰੌਲਾ ਪਾਇਆ ਤਾਂ ਸਥਾਨਕ ਲੋਕ ਉਥੇ ਪਹੁੰਚ ਗਏ ਅਤੇ ਉਸ ਨੂੰ ਫੋਰਟਿਸ ਹਸਪਤਾਲ ਲੈ ਗਏ। ਇਸ ਸਬੰਧੀ ਸਥਾਨਕ ਵਪਾਰੀਆਂ ਨੇ ਮਾਲਪੁਰਾ ਗੇਟ ਥਾਣੇ ਨੂੰ ਸੂਚਿਤ ਕੀਤਾ। ਪੁਲਿਸ ਨੇ ਸ਼ਹਿਰ ਵਿਚ ਨਾਕਾਬੰਦੀ ਕੀਤੀ, ਪਰ ਸ਼ਰਾਰਤੀ ਅਨਸਰ ਫੜੇ ਨਹੀਂ ਜਾ ਸਕੇ। ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਲਪੁਰਾ ਗੇਟ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

 ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਪੱਧਰ 'ਤੇ ਚੰਡੀਗੜ੍ਹ ਦਾ ਵੇਟ ਲਿਫਟਰ ਬਣੇਗਾ ਨੈਸ਼ਨਲ ਟੀਮ ਦਾ ਹਿੱਸਾ, ਭਾਰਤੀ ਟੀਮ 'ਚ ਹੋਈ ਚੋਣ