Champai Soren Resignation: ਝਾਰਖੰਡ ਦੇ CM ਚੰਪਾਈ ਸੋਰੇਨ ਨੇ ਦਿੱਤਾ ਅਸਤੀਫਾ ,ਹੇਮੰਤ ਸੋਰੇਨ ਤੀਜੀ ਵਾਰ ਬਣਨਗੇ ਮੁੱਖ ਮੰਤਰੀ
ਇਸ ਤੋਂ ਬਾਅਦ ਸਾਬਕਾ ਸੀਐਮ ਹੇਮੰਤ ਸੋਰੇਨ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ
Champai Soren Resignation: ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਬੁੱਧਵਾਰ ਦੇਰ ਸ਼ਾਮ ਰਾਜ ਭਵਨ ਪਹੁੰਚੇ ਚੰਪਾਈ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਸਾਬਕਾ ਸੀਐਮ ਹੇਮੰਤ ਸੋਰੇਨ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਦਾ ਮਤਲਬ ਹੈ ਕਿ ਹੇਮੰਤ ਸੋਰੇਨ ਇੱਕ ਵਾਰ ਫਿਰ ਝਾਰਖੰਡ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।
ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੇ ਵਿਧਾਇਕਾਂ ਵਿੱਚ ਸਹਿਮਤੀ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਤੀਜੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਵਾਪਸ ਆਉਣ ਲਈ ਤਿਆਰ ਹਨ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ।
ਗਠਜੋੜ ਦੇ ਨੇਤਾਵਾਂ ਅਤੇ ਵਿਧਾਇਕਾਂ ਨੇ ਰਾਂਚੀ ਵਿੱਚ ਮੁੱਖ ਮੰਤਰੀ ਚੰਪਾਈ ਸੋਰੇਨ ਦੀ ਰਿਹਾਇਸ਼ 'ਤੇ ਇੱਕ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੇਮੰਤ ਸੋਰੇਨ ਨੂੰ ਜੇਐਮਐਮ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ। ਪਾਰਟੀ ਦੇ ਇੱਕ ਸੂਤਰ ਨੇ ਦੱਸਿਆ, 'ਮੀਟਿੰਗ ਵਿੱਚ ਚੰਪਾਈ ਸੋਰੇਨ ਦੀ ਥਾਂ ਹੇਮੰਤ ਸੋਰੇਨ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਝਾਰਖੰਡ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਜੇਐੱਮਐੱਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਕਿਹਾ, 'ਸੀਐੱਮ (ਚੰਪਾਈ ਸੋਰੇਨ) ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ। ਅਸੀਂ ਤੁਹਾਨੂੰ ਸਭ ਕੁਝ ਵਿਸਥਾਰ ਵਿੱਚ ਦੱਸਾਂਗੇ। ਅਸੀਂ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਹੈ।