Delhi ਦੇ ਸਰਕਾਰੀ ਸਕੂਲ 'ਚ ਕਿਰਪਾਨ ਧਾਰੀ ਸਿੱਖ ਬੱਚੀ ਦੇ ਸਕੂਲ ਦਾਖ਼ਲੇ 'ਤੇ ਲਗਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਪਿਆਂ ਦੇ ਰੋਸ ਪ੍ਰਦਰਸ਼ਨ ਮਗਰੋਂ ਸਕੂਲ ਨੇ ਬਦਲਿਆ ਫ਼ੈਸਲਾ

Delhi government school bans Sikh girl wearing kirpan from entering school

Delhi government school bans Sikh girl wearing kirpan from entering school: ਦਿੱਲੀ ਦੇ ਸਰਵੋਦਿਆ ਕੰਨਿਆ ਸਕੂਲ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਕੂਲ ਦੇ ਪ੍ਰਿੰਸੀਪਲ ਨੇ ਇਕ ਕਿਰਪਾਨ ਧਾਰੀ ਸਿੱਖ ਬੱਚੀ ਨੂੰ ਸਕੂਲ ਵਿੱਚ ਦਾਖ਼ਲ ਹੋਣ ਤੋਂ ਰੋਕਿਆ। ਇਸ ਤੋਂ ਬਾਅਦ ਬੱਚੀ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅੰਮ੍ਰਿਤ ਛਕਾਇਆ ਗਿਆ ਸੀ। ਅਜਿਹੀ ਸਥਿਤੀ ਵਿੱਚ, ਜਦੋਂ ਸਿੱਖ ਵਿਦਿਆਰਥਣ ਸਕੂਲ ਪਹੁੰਚੀ, ਤਾਂ ਉਸਦੀ ਕਲਾਸ ਟੀਚਰ ਨੇ ਉਸਨੂੰ ਪ੍ਰਿੰਸੀਪਲ ਨੂੰ ਪੱਤਰ ਲਿਖਣ ਅਤੇ ਸਕੂਲ ਦੇ ਸਮੇਂ ਦੌਰਾਨ ਛੋਟੀ ਕਿਰਪਾਨ ਪਹਿਨਣ ਜਾਂ ਨਾ ਪਹਿਨਣ ਲਈ ਕਿਹਾ। ਵਿਦਿਆਰਥਣ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਉਸਨੂੰ ਕਿਰਪਾਨ ਦਿਖਾਉਣ ਲਈ ਵੀ ਕਿਹਾ। ਮਾਪਿਆ ਦੇ ਵਿਰੋਧ ਮਗਰੋਂ ਸਕੂਲ ਨੇ ਫੈਸਲਾ ਬਦਲ ਲਿਆ।
ਓਧਰ ਪ੍ਰਿੰਸੀਪਲ ਨੇ ਕਿਹਾ ਹੈ ਕਿ ਇਸ ਬਾਰੇ ਪਤਾ ਨਹੀਂ ਸੀ ਕਿ ਹੁਣ ਉਹ ਕਿਰਪਾਨ ਪਹਿਨ ਕੇ ਆ ਸਕਦੇ ਹਨ ਜਾਂ ਨਹੀ। ਉਨ੍ਹਾਂ ਨੇ ਕਿਹਾ ਹੈਕਿ ਹੁਣ ਜਦੋਂ ਪਤਾ ਲੱਗਿਆ ਤਾਂ ਅਸੀਂ ਆਗਿਆ ਦੇ ਦਿੱਤੀ ਹੈ।