48 ਘੰਟੇ ਪਹਿਲਾਂ ਅਤਿਵਾਦੀ ਬਣਿਆ ਬੀਟੈਕ ਵਿਦਿਆਰਥੀ 'ਖੁਰਸ਼ੀਦ ਅਹਿਮਦ' ਮੁਠਭੇੜ ਵਿਚ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਦਿਨ ਪਹਿਲਾਂ ਅਤਿਵਾਦ ਦਾ ਰਸਤਾ ਚੁਣਨ ਵਾਲੇ ਅਤਿਵਾਦੀ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ

B.Tech student killed in encounter in J-K's Sopore

ਜੰਮੂ, ਦੋ ਦਿਨ ਪਹਿਲਾਂ ਅਤਿਵਾਦ ਦਾ ਰਸਤਾ ਚੁਣਨ ਵਾਲੇ ਅਤਿਵਾਦੀ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ। ਦੱਸ ਦਈਏ ਕਿ ਦੋ ਸਥਾਨਕ ਅਤਿਵਾਦੀ ਮਾਰੇ ਗਏ ਹਨ। ਬੀਤੇ ਦਿਨ ਵੀ ਦੋ ਨੂੰ ਮਾਰ ਮੁਕਾਇਆ ਗਿਆ ਸੀ। ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਅਤਿਵਾਦੀ ਘਟਨਾਵਾਂ ਅਜੇ ਨਹੀਂ ਰੁਕਿਆਂ ਸਗੋਂ ਅਤਿਵਾਦੀਆਂ ਨੇ ਗ੍ਰਨੇਡ ਹਮਲੇ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਇੱਕ ਬੈਂਕ ਨੂੰ ਵੀ ਲੁੱਟ ਲਿਆ। ਦੱਸ ਦਈਏ ਕਿ ਤਿੰਨ ਦਿਨਾਂ ਵਿਚ ਦੂਜਾ ਬੈਂਕ ਲੁੱਟਿਆ ਗਿਆ ਹੈ। 

ਜਿਸ ਤੋਂ ਬਾਅਦ ਉਸ ਦੇ ਪਰਵਾਰ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਜਾਣਕਾਰੀ ਪ੍ਰਾਪਤ ਹੋਈ ਕਿ ਉਸ ਨੇ ਅਤਿਵਾਦੀ ਗੁੱਟ ਦਾ ਪੱਲਾ ਫੜ੍ਹ ਲਿਆ ਹੈ। ਇਸ ਤੋਂ ਬਾਅਦ ਉਸ ਦੀ ਮਾਂ ਅਤੇ ਭੈਣ ਨੇ ਇੱਕ ਵੀਡੀਓ ਦੁਆਰਾ ਉਸ ਤੋਂ ਇਹ ਰਸਤਾ ਛੱਡਕੇ ਘਰ ਵਾਪਸੀ ਦੀ ਗੁਹਾਰ ਲਗਾਈ ਸੀ। ਪਰ ਉਹ ਨਹੀਂ ਪਰਤਿਆ ਅਤੇ ਅਤਿਵਾਦੀ ਬਣਨ ਦੇ ਸਿਰਫ਼ 48 ਘੰਟੇ ਦੇ ਅੰਦਰ ਮਾਰਿਆ ਗਿਆ। ਅਤਿਵਾਦੀਆਂ ਦੇ ਖਾਤਮੇ ਤੋਂ ਬਾਅਦ ਇਲਾਕੇ ਵਿਚ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਅਸਲ ਵਿਚ, ਵੀਰਵਾਰ ਰਾਤ ਫੌਜ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਦੋ ਅਤਿਵਾਦੀ ਸੋਪੋਰ ਦੇ ਦਰੁਸੁ ਪਿੰਡ ਵਿਚ ਲੁਕੇ ਹੋਏ ਹਨ।