ਸਾਲੀ ਦੀ ਲਾਸ਼ ਨੂੰ ਸਾਈਕਲ ਨਾਲ ਬੰਨ੍ਹਕੇ ਲੈ ਜਾਣਾ ਪਿਆ ਸ਼ਮਸ਼ਾਨ ਘਾਟ,

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਓਡਿਸ਼ਾ ਦੇ ਬੋਧੀ ਜ਼ਿਲ੍ਹੇ ਵਿਚ ਇੱਕ ਵਿਅਕਤੀ ਨੂੰ ਅਪਣੀ ਪਤਨੀ ਦੀ ਭੈਣ ਦੀ ਲਾਸ਼ ਦਾ ਅੰਤਮ ਸੰਸਕਾਰ ਕਰਨ ਲਈ ਸਾਈਕਲ

Man took dead body on cycle for cremation

ਭੁਵਨੇਸ਼ਵਰ, ਓਡਿਸ਼ਾ ਦੇ ਬੋਧੀ ਜ਼ਿਲ੍ਹੇ ਵਿਚ ਇੱਕ ਵਿਅਕਤੀ ਨੂੰ ਅਪਣੀ ਪਤਨੀ ਦੀ ਭੈਣ ਦੀ ਲਾਸ਼ ਦਾ ਅੰਤਮ ਸੰਸਕਾਰ ਕਰਨ ਲਈ ਸਾਈਕਲ 'ਤੇ ਬੰਨ੍ਹਕੇ ਲੈ ਜਾਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਦੂਜੀ ਜਾਤੀ ਦੀ ਔਰਤ ਨਾਲ ਵਿਆਹ ਕਰਨ ਦੇ ਕਾਰਨ ਉਸ ਵਿਅਕਤੀ ਨੂੰ ਸਮਾਜ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਦੀ ਵਜ੍ਹਾ ਨਾਲ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ, ਜਿਸ ਦੇ ਚਲਦੇ ਉਹ ਅਜਿਹਾ ਕਰਨ ਲਈ ਮਜਬੂਰ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ 2 ਅਗਸਤ ਨੂੰ ਜ਼ਿਲ੍ਹੇ ਦੇ ਕ੍ਰਿਸ਼ਣਪਾਲੀ ਪਿੰਡ ਵਿਚ ਹੋਈ,

ਇਲਜ਼ਾਮ ਹੈ ਕਿ ਔਰਤ ਦੀ ਲਾਸ਼ ਅਰਥੀ ਨੂੰ ਅੰਤਮ ਸੰਸਕਾਰ ਲਈ ਲੈ ਜਾਣ ਲਈ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ ਕਿਉਂਕਿ ਦੂਜੀ ਜਾਤੀ ਦੀ ਇੱਕ ਔਰਤ ਨਾਲ ਦੂਜੀ ਵਾਰ ਵਿਆਹ ਕਰਨ 'ਤੇ ਉਹ ਸਮਾਜ ਵਲੋਂ ਬਾਈਕਾਟ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ, ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ 
ਕੁੱਝ ਪਿੰਡ ਵਾਲਿਆਂ ਨੇ ਦੱਸਿਆ ਕਿ ਬਾਂਕਿਆ, ਜੋ ਕਿ ਖੇਤੀਬਾੜੀ ਮਜ਼ਦੂਰ ਹੈ, ਜ਼ਮੀਨੀ ਝਗੜੇ ਕਾਰਨ ਆਪਣੇ ਪਰਿਵਾਰ ਵਾਲਿਆਂ ਤੋਂ ਵੱਖ ਹੋ ਗਿਆ ਸੀ।  ਕੁੱਝ ਛੋਟੇ - ਮੋਟੇ ਕਾਰਣਾਂ ਦੀ ਵਜ੍ਹਾ ਨਾਲ ਪਿੰਡ ਵਾਲੇ ਉਸਦਾ ਸਹਿਯੋਗ ਨਹੀਂ ਕਰਦੇ।

ਉਨ੍ਹਾਂ ਨੇ ਦੱਸਿਆ ਕਿ ਬਾਂਕਿਆ ਨੂੰ ਉਨ੍ਹਾਂ ਦੀ ਪਤਨੀ ਦੇ ਇਲਾਜ ਲਈ ਰੈਡ ਕਰਾਸ ਵਲੋਂ 10,000 ਰੁਪਏ ਦਿੱਤੇ ਗਏ ਸਨ। ਉਥੇ ਹੀ ਪੰਚਾਇਤ ਦੀ ਸਰਪੰਚ ਸੁਸ਼ਮਾ ਬਾਗ ਨੇ ਕਿਹਾ ਕਿ ਬਾਂਕਿਆ ਨੂੰ ਹਰਿਸ਼ਚੰਦ ਯੋਜਨਾ ਦੇ ਤਹਿਤ ਉਨ੍ਹਾਂ ਦੀ ਸਾਲੀ ਦੇ ਸੰਸਕਾਰ ਲਈ 2,000 ਰੁਪਏ ਵੀ ਦਿੱਤੇ ਗਏ ਸੀ। ਇਸ ਮਾਮਲੇ ਨੂੰ ਲੈ ਕੇ ਓਡਿਸ਼ਾ ਦੀ ਰਾਜਨੀਤੀ ਵੀ ਤੇਜ਼ ਹੋ ਗਈ ਹੈ।