31 ਘੰਟੇ ਬਾਅਦ ਬੋਰਵੈਲ ਵਿਚੋਂ ਸੁਰੱਖਿਅਤ ਕੱਢੀ ਗਈ ਸਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੰਦਗੀ ਅਤੇ ਮੌਤ ਦੀ ਜੱਦੋ ਜਹਿਦ ਵਿਚ ਜਿੱਤ ਆਖ਼ਿਰਕਾਰ ਜਿੰਦਗੀ ਦੀ ਹੋਈ ਅਤੇ 31 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ ਰੈਸਕਿਊ ਆਪਰੇਸ਼ਨ ਕਾਮਯਾਬ ਰਿਹਾ..............

Doctor Team During Treatment

ਮੁੰਗੇਰ : ਜਿੰਦਗੀ ਅਤੇ ਮੌਤ ਦੀ ਜੱਦੋ ਜਹਿਦ ਵਿਚ ਜਿੱਤ ਆਖ਼ਿਰਕਾਰ ਜਿੰਦਗੀ ਦੀ ਹੋਈ ਅਤੇ 31 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ ਰੈਸਕਿਊ ਆਪਰੇਸ਼ਨ ਕਾਮਯਾਬ ਰਿਹਾ। ਤਿੰਨ ਸਾਲ ਦੀ ਬੱਚੀ 110 ਫੁੱਟ ਡੂੰਘੇ ਬੋਰਵੇਲ ਵਿਚ ਅਚਾਨਕ ਡਿੱਗ ਗਈ ਸੀ। ਬਿਹਾਰ ਦੇ ਮੁੰਗੇਰ ਜਿਲ੍ਹੇ ਵਿਚ ਮਾਸੂਮ ਸਨਾ ਜਦੋਂ 110 ਫੁੱਟ ਡੂੰਘੇ ਬੋਰਵੇਲ ਵਿੱਚੋਂ ਰਾਤ ਲਗਭਗ 9:40 ਵਜੇ ਮਹਫੂਜ ਨਿਕਲੀ, ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਰਾਜ ਆਫ਼ਤ ਰਾਹਤ ਫੋਰਸ (ਐਸਡੀਆਰਐਫ), ਰਾਸ਼ਟਰੀ ਆਫ਼ਤ ਰਾਹਤ ਫੋਰਸ (ਐਨਡੀਆਰਐਫ) ਅਤੇ ਫੌਜ ਨੇ ਸਨਾ ਨੂੰ ਸਹੀ - ਸਲਾਮਤ ਬੋਰਵੇਲ ਵਿੱਚੋਂ ਬਾਹਰ ਕੱਢ ਲਿਆ।

ਬੱਚੀ ਨੂੰ ਫਿਲਹਾਲ ਇਲਾਜ ਲਈ ਮੁੰਗੇਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਰੈਸਕਿਊ ਦੇ ਦੌਰਾਨ ਬੱਚੀ ਦਾ ਪੈਰ ਫਸਣ ਦੀ ਵਜ੍ਹਾ ਨਾਲ ਉਸ ਨੂੰ ਸੁਰੱਖਿਅਤ ਕੱਢਣੇ ਵਿਚ ਥੋੜ੍ਹੀ ਦੇਰੀ ਹੋਈ ਪਰ ਇਕ ਮਾਂ ਦੀ ਆਸ ਨੇ ਮਾਸੂਮ ਸਨਾ ਦੀਆਂ ਸਾਹਾ ਨੂੰ ਰੁਕਣ ਨਹੀਂ ਦਿੱਤਾ ਅਤੇ ਮੌਤ ਨੂੰ ਮਾਤ ਦਿੰਦੇ ਹੋਏ ਉਹ ਬੋਰਵੇਲ ਵਿੱਚੋਂ ਸੁਰੱਖਿਅਤ ਨਿਕਲ ਆਈ। ਇਸ ਸੰਬੰਧੀ ਮੁੰਗੇਰ ਦੇ ਐਸਪੀ ਗੌਰਵ ਮੰਗਲਾ ਨੇ ਜਾਣਕਾਰੀ ਦਿੱਤੀ ਕਿ ਬੋਰਵੇਲ ਵਿਚ ਪਾਈਪ ਦੇ ਜਰੀਏ ਆਕਸੀਜਨ ਪਹੁੰਚਾਉਣ ਦੇ ਨਾਲ ਹੀ ਸਨਾ ਨੂੰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਅਤੇ ਤਕਰੀਬਨ 45 ਫੁੱਟ ਉੱਤੇ ਬੱਚੀ ਫਸੀ ਹੋਈ ਸੀ।

ਬੋਰਵੇਲ ਵਿਚੋਂ ਕੱਢਣ ਤੋਂ ਬਾਅਦ ਪਹਿਲਾਂ ਬੱਚੀ ਨੇ ਕੁੱਝ ਖਾਧਾ ਅਤੇ ਪਾਣੀ ਵੀ ਪੀਤਾ। ਸਨਾ ਨੂੰ ਕੱਢਣ ਲਈ ਸੁਰੰਗ ਪੁੱਟਣੀ ਪਈ। ਬੱਚੀ ਦੀ ਸਿਹਤ ਉੱਤੇ ਨਜ਼ਰ ਰੱਖਣ ਲਈ ਐਬੁਲੇਂਸ ਅਤੇ ਮੈਡੀਕਲ ਟੀਮ ਮੌਕੇ ਉੱਤੇ ਮੌਜੂਦ ਸੀ। ਮੁੰਗੇਰ ਜਿਲਾ ਹਸਪਤਾਲ ਦੇ ਆਈਸੀਯੂ ਵਿਚ ਵੀ ਬੱਚੀ ਦੇ ਇਲਾਜ ਲਈ ਪੂਰੀ ਤਿਆਰੀ ਕੀਤੀ ਗਈ। (ਏਜੰਸੀਆਂ)