ਮਿਸ਼ਨ ਕਸ਼ਮੀਰ 'ਤੇ ਟ੍ਰੈਂਡ ਹੋ ਰਹੇ ਹਨ ਧੋਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਦਸ ਰਹੇ ਹਨ ਅਤਿਵਾਦ ਦਾ ਫਿਨਿਸ਼ਰ

Jammu kashmir security advisory ms dhoni trends as finisher of terror

ਨਵੀਂ ਦਿੱਲੀ: ਕਸ਼ਮੀਰ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਸਲਾਹਕਾਰੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਚਲਦੇ ਅਮਰਨਾਥ ਯਾਤਰਾ ਨੂੰ ਵੀ ਰੋਕ ਦਿੱਤਾ ਗਿਆ ਹੈ। ਪੂਰਾ ਦੇਸ਼ ਕਸ਼ਮੀਰ ਵਿਚ ਹੋ ਰਹੀ ਇਸ ਹਲਚਲ ਤੇ ਸੱਭ ਦੀ ਨਜ਼ਰ ਹੈ। ਪਰ ਟਵਿੱਟਰ 'ਤੇ ਕੁੱਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ। ਲੋਕ ਕਸ਼ਮੀਰ ਮੁੱਦੇ 'ਤੇ ਮਹਿੰਦਰ ਧੋਨੀ ਦੀ ਫੋਟੋ ਸ਼ੇਅਰ ਕਰ ਰਹੇ ਹਨ। ਫੋਟੋਆਂ ਵਿਚ ਧੋਨੀ ਬੰਦੂਕ ਦੇ ਨਾਲ ਫ਼ੌਜ ਦੀ ਵਰਦੀ ਵਿਚ ਦਿਖਾਈ ਦੇ ਰਹੇ ਹਨ।

ਇਸ ਫੋਟੋ ਨਾਲ ਲੋਕ ਧੋਨੀ ਨੂੰ ਕਸ਼ਮੀਰ ਵਿਚ ਅਤਿਵਾਦੀ ਦਾ ਫਿਨਿਸ਼ਰ ਦਸ ਰਹੇ ਹਨ। ਕਸ਼ਮੀਰ ਵਿਚ ਬਣੇ ਹਾਲਾਤ 'ਤੇ ਜਿੱਥੇ ਲੋਕ ਗੰਭੀਰਤਾ ਨਾਲ ਸੋਚ ਰਹੇ ਹਨ ਉੱਥੇ ਹੀ ਟਵਿਟਰ 'ਤੇ ਛਿੜੀ ਚਰਚਾ ਵਿਚ ਲੋਕ ਇਸ ਹਾਲਾਤ 'ਤੇ ਕਹਿ ਰਹੇ ਹਨ ਕਿ ਧੋਨੀ ਨੂੰ ਬਿਨਾਂ ਵਜ੍ਹਾ ਤੋਂ ਕਸ਼ਮੀਰ ਨਹੀਂ ਭੇਜਿਆ ਜਾ ਰਿਹਾ।

ਲੋਕਾਂ ਦਾ ਕਹਿਣਾ ਹੈ ਕਿ ਧੋਨੀ ਕਸ਼ਮੀਰ ਵਿਚ ਅਤਿਵਾਦ ਦਾ ਸਫਾਇਆ ਕਰਨ ਗਏ ਹਨ। ਇਕ ਟਵਿਟਰ ਯੂਜ਼ਰ ਨੇ ਲਿਖਿਆ ਕਿ ਧੋਨੀ ਕਿਸੇ ਵੱਡੇ ਕਾਰਨ ਨਾਲ ਹੀ ਕਸ਼ਮੀਰ ਵਿਚ ਮੌਜੂਦ ਹਨ। ਉਹਨਾਂ ਨੂੰ ਲਗਦਾ ਹੈ ਕਿ ਉਹ ਇੱਥੇ ਵੀ ਫਿਨਿਸ਼ ਕਰ ਕੇ ਆਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।