ਹਸਦੇ-ਹਸਦੇ ਦੁਨੀਆਂ ਨੂੰ ਅਲਵਿਦਾ ਆਖ ਗਈ ਡਾਕਟਰ ਆਇਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਦਾ ਕਹਿਰ : ਹੁਣੇ ਬਣੀ ਸੀ ਡਾਕਟਰ

Photo

ਨਵੀਂ ਦਿੱਲੀ, 2 ਅਗੱਸਤ : ਬੇਹਦ ਜ਼ਿੰਦਾਦਿਲ ਆਇਸ਼ਾ ਹਾਲ ਹੀ ਵਿਚ ਡਾਕਟਰ ਬਣੀ ਸੀ। ਉਹ ਬੇਹਦ ਖ਼ੁਸ਼ ਸੀ ਪਰ ਫਿਰ ਉਸ ਨੂੰ ਕੋਰੋਨਾ ਵਾਇਰਸ ਨੇ ਲਪੇਟੇ ਵਿਚ ਲੈ ਲਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਚਲਦਾ ਰਿਹਾ ਪਰ ਉਹ ਕੋਰੋਨਾ ਵਾਇਰਸ ਨੂੰ ਹਰਾ ਨਹੀਂ ਸਕੀ ਅਤੇ ਈਦ ਦੇ ਦਿਨ ਉਸ ਦੀ ਮੌਤ ਹੋ ਗਈ ਪਰ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਹ ਲੋਕਾਂ ਨੂੰ ਕੋਰੋਨਾ ਲਈ ਇਕ ਸੰਦੇਸ਼ ਅਤੇ ਅਪਣੀ ਮੁਸਕਰਾਹਟ ਛੱਡ ਗਈ। ਡਾਕਟਰ ਆਇਸ਼ਾ ਦਾ 17 ਜੁਲਾਈ ਨੂੰ ਜਨਮ ਦਿਨ ਵੀ ਸੀ।

ਉਸ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ। ਉਸ ਨੇ ਇਸ ਦੀ ਇਕ ਵੀਡੀਉ ਅਪਣੇ ਟਵਿੱਟਰ ਅਕਾਊਂਟ 'ਤੇ ਵੀ ਪਾ ਦਿਤੀ। ਉਸ ਨੇ ਲਿਖਿਆ, 'ਦੋਸਤੋ, ਮੈਂ ਕੋਵਿਡ 19 ਨਾਲ ਮੁਕਾਬਲਾ ਨਹੀਂ ਕਰ ਪਾ ਰਹੀ। ਅੱਜ ਕਿਸੇ ਵੀ ਸਮੇਂ ਮੈਂ ਵੈਂਟੀਲੇਟਰ 'ਤੇ ਜਾ ਸਕਦੀ ਹਾਂ, ਮੈਨੂੰ ਯਾਦ ਰਖਣਾ, ਤੁਹਾਡੇ ਲਈ ਮੇਰੀ ਮੁਸਕਾਨ। ਤੁਹਾਡੀ ਦੋਸਤੀ ਲਈ ਧਨਵਾਦ, ਮੈਂ ਤੁਹਾਨੂੰ ਸਾਰਿਆਂ ਨੂੰ ਮਿਸ ਕਰਾਂਗੀ। ਸੁਰੱਖਿਅਤ ਰਹੋ, ਇਸ ਮਾਰੂ ਵਾਇਰਸ ਨੂੰ ਗੰਭੀਰਤਾ ਨਾਲ ਲਉ, ਸਾਰਿਆਂ ਨੂੰ  ਅਲਵਿਦਾ. ਅਲਵਿਦਾ।' (ਏਜੰਸੀ)