ਦਿੱਲੀ ਸਰਕਾਰ ਨੇ ਮੁਫ਼ਤ ਵਾਈ-ਫਾਈ ਯੋਜਨਾ ਨੂੰ ਜਾਰੀ ਰੱਖਣ ਦੀ ਦਿੱਤੀ ਪ੍ਰਵਾਨਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਹੁਣ ਤੱਕ ਰਾਸ਼ਟਰੀ ਰਾਜਧਾਨੀ ਵਿਚ 10,561 ਸਥਾਨਾਂ 'ਤੇ ਵਾਈ-ਫਾਈ ਹੌਟਸਪੌਟ ਸਥਾਪਤ ਕੀਤੇ ਹਨ।

Delhi govt approves continuation of free Wi-Fi scheme

ਨਵੀਂ ਦਿੱਲੀ - ਦਿੱਲੀ ਕੈਬਨਿਟ ਨੇ ਮੰਗਲਵਾਰ ਨੂੰ ਰਾਜਧਾਨੀ ਵਿਚ ਮੁਫਤ ਵਾਈ-ਫਾਈ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਾਣਕਾਰੀ ਇੱਕ ਬਿਆਨ ਵਿਚ ਸਾਂਜੀ ਕੀਤੀ ਗਈ ਹੈ। ਇੱਥੇ ਜਾਰੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਰਾਸ਼ਟਰੀ ਰਾਜਧਾਨੀ ਵਿਚ 10,561 ਸਥਾਨਾਂ 'ਤੇ ਵਾਈ-ਫਾਈ ਹੌਟਸਪੌਟ ਸਥਾਪਤ ਕੀਤੇ ਹਨ।

ਦਿੱਲੀ ਦੁਨੀਆ ਦਾ ਪਹਿਲਾ ਸ਼ਹਿਰ ਹੈ ਜਿੱਥੇ ਸਰਕਾਰ ਪੂਰੇ ਸ਼ਹਿਰ ਵਿਚ ਮੁਫਤ ਵਾਈ-ਫਾਈ ਸਹੂਲਤ ਪ੍ਰਦਾਨ ਕਰ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ, "ਮੰਗਲਵਾਰ ਨੂੰ ਦਿੱਲੀ ਕੈਬਨਿਟ ਨੇ ਪਹਿਲੇ ਸਾਲ ਵਿਚ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਮਿਆਰੀ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਲਈ ਮੁਫਤ ਵਾਈ-ਫਾਈ ਯੋਜਨਾ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।"

ਬਿਆਨ ਵਿਚ ਕਿਹਾ ਗਿਆ ਹੈ ਕਿ "ਕੇਜਰੀਵਾਲ ਸਰਕਾਰ ਨੇ ਹੁਣ ਤੱਕ ਰਾਜਧਾਨੀ ਵਿਚ 10,561 ਥਾਵਾਂ 'ਤੇ ਹੌਟ ਸਪਾਟ ਸਥਾਪਤ ਕੀਤੇ ਹਨ।" ਦਿੱਲੀ ਵਿਸ਼ਵ ਦਾ ਪਹਿਲਾ ਸ਼ਹਿਰ ਹੈ, ਜਿੱਥੇ ਸਰਕਾਰ ਪੂਰੇ ਸ਼ਹਿਰ ਦੇ ਲੋਕਾਂ ਨੂੰ ਮੁਫਤ ਵਾਈ-ਫਾਈ ਸਹੂਲਤ ਪ੍ਰਦਾਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਈਟੀਓ ਬੱਸ ਅੱਡੇ ਤੋਂ ਦਸੰਬਰ 2019 ਵਿਚ ਫ੍ਰੀ ਵਾਈ-ਫਾਈ ਯੋਜਨਾ ਦੀ ਸ਼ੁਰੂਆਤ ਕੀਤੀ ਸੀ।