ਜੁਲਾਈ ਮਹੀਨੇ ਵਿਚ ਗਈ 32 ਲੱਖ ਲੋਕਾਂ ਦੀ ਨੌਕਰੀ- CMIE

ਏਜੰਸੀ

ਖ਼ਬਰਾਂ, ਰਾਸ਼ਟਰੀ

31 ਜੁਲਾਈ ਤੱਕ ਤਨਖਾਹਦਾਰ ਲੋਕਾਂ ਦੀ ਗਿਣਤੀ 76.49 ਮਿਲੀਅਨ ਸੀ। ਜਦਕਿ 30 ਜੂਨ ਨੂੰ ਇਹ ਗਿਣਤੀ 79.70 ਮਿਲੀਅਨ ਸੀ।

Over 32 Lakh salaried people lost jobs in July

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਜੁਲਾਈ ਮਹੀਨੇ ਵਿਚ ਕਾਫੀ ਘੱਟ ਹੋ ਗਿਆ ਸੀ। ਇਸ ਮਹੀਨੇ ਵਿਚ ਆਰਥਕ ਸੁਧਾਰ ਵਿਚ ਵੀ ਤੇਜ਼ੀ ਆਈ ਪਰ ਇਸ ਦੇ ਬਾਵਜੂਦ ਬੇਰੁਜ਼ਗਾਰੀ ਦੇ ਮਾਮਲੇ ਵਿਚ ਹੈਰਾਨੀਜਨਕ ਖ਼ਬਰ ਆਈ ਹੈ। ਦਰਅਸਲ ਜੁਲਾਈ ਮਹੀਨੇ ਵਿਚ ਕਰੀਬ 32 ਲੱਖ ਤਨਖਾਹਦਾਰ ਲੋਕਾਂ ਦੀ ਨੌਕਰੀ ਗਈ ਹੈ।

ਹੋਰ ਪੜ੍ਹੋ: ਕਿਸਾਨ ਅੰਦੋਲਨ ਵਿੱਚ 600 ਤੋਂ ਜ਼ਿਆਦਾ ਕਿਸਾਨ ਹੋਏ ਸ਼ਹੀਦ, ਫਿਰ 127 ਨੂੰ ਹੀ ਨੌਕਰੀ ਕਿਉਂ?- ਆਪ

31 ਜੁਲਾਈ ਤੱਕ ਤਨਖਾਹਦਾਰ ਲੋਕਾਂ ਦੀ ਗਿਣਤੀ 76.49 ਮਿਲੀਅਨ ਸੀ। ਜਦਕਿ 30 ਜੂਨ ਨੂੰ ਇਹ ਗਿਣਤੀ 79.70 ਮਿਲੀਅਨ ਸੀ। ਇਸ ਤਰ੍ਹਾਂ ਜੁਲਾਈ ਵਿਚ ਕੁੱਲ 3.21 ਮਿਲੀਅਨ ਲੋਕਾਂ ਦੀ ਨੌਕਰੀ ਚਲੀ ਗਈ। ਇਹ ਅੰਕੜਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਵੱਲੋਂ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ: ਮੀਂਹ ਨਾਲ ਕਿਸਾਨਾਂ ਦਾ ਹੋਇਆ ਨੁਕਸਾਨ, ਮੁਆਵਜ਼ੇ ਲਈ ਬਲਜਿੰਦਰ ਕੌਰ ਨੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ

ਵੱਡੀ ਗੱਲ ਇਹ ਹੈ ਕਿ ਸ਼ਹਿਰੀ ਬੇਰੁਜ਼ਗਾਰੀ ਦਰ ਜੂਨ ਵਿਚ 10.07 ਫੀਸਦ ਤੋਂ ਘਟ ਕੇ ਜੁਲਾਈ ਵਿਚ 8.3 ਫੀਸਦ ਹੋਣ ਦੇ ਬਾਵਜੂਦ ਨੌਕਰੀ ਗਵਾਉਣ ਵਾਲੇ ਲੋਕਾਂ ਵਿਚ 26 ਲੱਖ ਸ਼ਹਿਰੀ ਲੋਕ ਸਨ। ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 9.78 ਪ੍ਰਤੀਸ਼ਤ ਅਤੇ ਮਈ ਵਿਚ 14.73 ਪ੍ਰਤੀਸ਼ਤ ਸੀ।

ਹੋਰ ਪੜ੍ਹੋ: ਉਮਰ ਅਬਦੁੱਲਾ ਦਾ ਬਿਆਨ- ਜੰਮੂ-ਕਸ਼ਮੀਰ 'ਚ ਜੋ ਵਿਕਾਸ ਹੋਇਆ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ

ਉਧਰ ਗ੍ਰਾਮੀਣ ਬੇਰੁਜ਼ਗਾਰੀ ਦਰ ਜੂਨ ਵਿਚ 8.75 ਫੀਸਦ ਤੋਂ ਘੱਟ ਕੇ ਜੁਲਾਈ ਵਿਚ 6.34 ਫੀਸਦ ਹੋ ਗਈ। ਮਾਰਚ, ਅਪ੍ਰੈਲ ਅਤੇ ਮਈ ਲਈ ਗ੍ਰਾਮੀਣ ਬੇਰੁਜ਼ਗਾਰੀ ਦਰ ਕ੍ਰਮਵਾਰ 6.15, 7.13 ਅਤੇ 10.63 ਫੀਸਦ ਸੀ। ਦੂਜੇ ਪਾਸੇ ਛੋਟੇ ਕਾਰੋਬਾਰੀਆਂ ਅਤੇ ਦਿਹਾੜੀ ਮਜ਼ਦੂਰਾਂ ਦੀ ਗਿਣਤੀ ਜੁਲਾਈ ਵਿਚ ਵਧ ਕੇ 3.04 ਕਰੋੜ ਤੋਂ ਜ਼ਿਆਦਾ ਹੋ ਗਈ, ਜੋ ਜੂਨ ਦੇ ਅੰਕੜੇ ਨਾਲੋਂ 24 ਲੱਖ ਜ਼ਿਆਦਾ ਹੈ। ਇਸ ਦੇ ਨਾਲ ਹੀ ਜੁਲਾਈ ਵਿਚ 30 ਲੱਖ ਕਿਸਾਨਾਂ ਨੂੰ ਵੀ ਜੋੜਿਆ ਗਿਆ ਹੈ।