PM ਮੋਦੀ ਨੇ ਭਾਰਤੀ ਹਾਕੀ ਟੀਮ ਦਾ ਵਧਾਇਆ ਹੌਸਲਾ, ਕਿਹਾ ਹਾਰ-ਜਿੱਤ ਤਾਂ ਜ਼ਿੰਦਗੀ ਦਾ ਹਿੱਸਾ
ਭਾਰਤੀ ਪੁਰਸ਼ ਹਾਕੀ ਟੀਮ ਅਤੇ ਬੈਲਜੀਅਮ ਵਿਚਾਲੇ ਮੈਚ ਬਹੁਤ ਹੀ ਦਿਲਚਸਪ ਰਿਹਾ
ਨਵੀਂ ਦਿੱਲੀ: ਟੋਕੀਓ ਓਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਅਤੇ ਬੈਲਜੀਅਮ ਵਿਚਾਲੇ ਕਰੜਾ ਮੈਚ ਹੋਇਆ ਪਰ ਬੈਲਜੀਅਮ ਨੇ ਭਾਰਤੀ ਹਾਕੀ ਟੀਮ ਨੂੰ 5-2 ਨਾਲ ਹਰਾਇਆ। ਸੈਮੀਫਾਈਨਲ ਮੈਚ ਭਾਰਤੀ ਹਾਕੀ ਟੀਮ ਦੇ ਹੱਥੋਂ ਨਿਕਲ ਗਿਆ ਜਿਸ ਨਾਲ ਸੋਨੇ ਦੇ ਮੈਡਲ ਦਾ ਸੁਪਨਾ ਵੀ ਟੁੱਟ ਗਿਆ। ਹਾਲਾਂਕਿ ਭਾਰਤ ਦੇ ਕੋਲ ਅਜੇ ਵੀ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ।
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਹਾਰ ਅਤੇ ਜਿੱਤ ਜ਼ਿੰਦਗੀ ਦਾ ਹਿੱਸਾ ਹਨ। ਸਾਡੀ ਪੁਰਸ਼ ਹਾਕੀ ਟੀਮ ਨੇ ਟੋਕੀਓ ਵਿੱਚ ਸਰਬੋਤਮ ਪ੍ਰਦਰਸ਼ਨ ਕੀਤਾ। ਪੀਐਮ ਮੋਦੀ ਨੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਵੀ ਗੱਲ ਕੀਤੀ। ਨਾਲ ਹੀ ਹਾਕੀ ਟੀਮ ਨੂੰ ਅਗਲੇ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਸਾਡੇ ਖਿਡਾਰੀਆਂ 'ਤੇ ਮਾਣ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੈਚ ਦੌਰਾਨ ਖਿਡਾਰੀਆਂ ਨੂੰ ਉਤਸ਼ਾਹਤ ਕੀਤਾ। ਪੀਐਮ ਮੋਦੀ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਪੀਐਮ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੀਐਮ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਟੀਮ ਇੰਡੀਆ ਦੀ ਜਿੱਤ ਦੀ ਕਾਮਨਾ ਕਰਦਾ ਹਾਂ। ਮੈਂ ਮੈਚ ਦੇਖ ਰਿਹਾ ਹਾਂ, ਟੀਮ ਅਤੇ ਉਸਦੇ ਹੁਨਰ 'ਤੇ ਮਾਣ ਹੈ।"
ਭਾਰਤੀ ਪੁਰਸ਼ ਹਾਕੀ ਟੀਮ ਅਤੇ ਬੈਲਜੀਅਮ ਵਿਚਾਲੇ ਮੈਚ ਬਹੁਤ ਹੀ ਦਿਲਚਸਪ ਰਿਹਾ। ਤੀਜੇ ਅੱਧ ਤੱਕ ਦੋਵੇਂ ਟੀਮਾਂ ਬਰਾਬਰ ਸਨ, ਪਰ ਆਖਰੀ 15 ਮਿੰਟਾਂ ਵਿੱਚ ਬੈਲਜੀਅਮ ਨੇ ਗੇਮ ਉਲਟਾ ਦਿੱਤੀ।