ਦੋਨੋਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਹੰਗਾਮੇ ਦੇ ਚੱਲਦਿਆਂ ਲੋਕ ਸਭਾ ‘ਚ 2 ਬਿੱਲ ਪਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰਾਂ ਲਗਾਤਾਰ ਪੈਗਾਸਸ ਮਾਮਲੇ ਤੇ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ

Proceedings of both the Houses adjourned till tomorrow

ਨਵੀਂ ਦਿੱਲੀ -  ਅੱਜ ਵੀ ਸੰਸਦ ਵਿਚ ਵਿਰੋਧੀਆਂ ਨੇ ਅਪਣਾ ਰੁਖ਼ ਨਹੀਂ ਬਦਲਿਆ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਸੰਸਦਾਂ ਨੇ ਹੱਥਾਂ ਵਿਚ ਪੋਸਟਰ ਫੜ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀਆਂ ਦੇ ਹੰਗਾਮੇ ਕਰ ਕੇ ਰਾਜ ਸਭਾ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰਾਂ ਲਗਾਤਾਰ ਪੈਗਾਸਸ ਮਾਮਲੇ ਤੇ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਹਰ ਰੋਜ਼ ਜਦੋਂ ਤੋਂ ਸੈਸ਼ਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਹੰਗਾਮੇ ਕਰ ਕੇ ਵਾਰ-ਵਾਰ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਵਿਰੋਧੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਲੋਕ ਸਭਾ ਦੀ ਕਾਰਵਾਈ ਵੀ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਵਿਰੋਧੀਆਂ ਦੇ ਹੰਗਾਮੇ ਦੇ ਚਲਦਿਆਂ ਲੋਕ ਸਭਾ ਵਿਚ ਦੋ ਬਿੱਲ ਪਾਸ ਕਰ ਦਿੱਤੇ ਹਏ ਹਨ।