ਅਗੱਸਤ-ਸਤੰਬਰ ਤਕ ਆਮ ਨਾਲੋਂ ਜ਼ਿਆਦਾ ਹੋ ਸਕਦੀ ਹੈ ਬਾਰਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਵਿੱਖਬਾਣੀ ਅਨੁਸਾਰ ਇਸ ਮਹੀਨੇ ਐੱਲਪੀਏ ਦੀ 94 ਤੋਂ 106 ਫ਼ੀਸਦੀ ਬਾਰਿਸ਼ ਹੋਣ ਦੀ ਸੰਭਾਵਨਾ

Rain

ਨਵੀਂ ਦਿੱਲੀ : ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦਸਿਆ ਕਿ ਬਾਰਿਸ਼ ਦੇ ਮੌਸਮ ਦੇ ਬਾਕੀ ਦੋ ਮਹੀਨਿਆਂ ਯਾਨੀ ਅਗੱਸਤ ਤੇ ਸਤੰਬਰ ਵਿਚ ਸਧਾਰਨ ਤੋਂ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਹੈ। ਅਗੱਸਤ ਲਈ ਵੱਖਰੇ ਤੌਰ ’ਤੇ ਜਾਰੀ ਅਨੁਮਾਨ ਵਿਚ ਵਿਭਾਗ ਦਾ ਕਹਿਣਾ ਹੈ ਕਿ ਇਸ ਮਹੀਨੇ ਸਧਾਰਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਅੰਜੇ ਮਹਾਪਾਤਰ ਦੇ ਇਕ ਆਨਲਾਈਨ ਬ੍ਰੀਫਿੰਗ ਵਿਚ ਕਿਹਾ ਕਿ ਇਸ ਸਾਲ ਅਗੱਸਤ ਤੇ ਸਤੰਬਰ ਵਿਚ ਬਾਰਿਸ਼ ਲੰਮੀ ਮਿਆਦ ਔਸਤ (ਐੱਲਪੀਏ) ਦੇ 95 ਤੋਂ 105 ਫ਼ੀ ਸਦੀ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ। 1961-2010 ਲਈ ਪੂਰੇ ਦੇਸ਼ ਵਿਚ ਅਗੱਸਤ ਤੇ ਸਤੰਬਰ ਦਾ ਬਾਰਿਸ਼ ਦਾ ਕੁਲ ਐੱਲਪੀਏ 428.3 ਮਿਲੀਮੀਟਰ ਹੈ। 

ਅਨੁਮਾਨ ਮੁਤਾਬਕ ਇਸ ਦੌਰਾਨ ਉੱਤਰੀ ਭਾਰਤ ਦੇ ਕਈ ਇਲਾਕਿਆਂ, ਪੂਰਬੀ ਭਾਰਤ ਤੇ ਪੂਰਬ ਉੱਤਰ ਵਿਚ ਸਧਾਰਨ ਤੋਂ ਘੱਟ ਬਾਰਿਸ਼ ਜਾਂ ਸਧਾਰਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦਕਿ ਉਪ ਮਹਾਦੀਪ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਤੇ ਉਸ ਨਾਲ ਲੱਗਦੇ ਮੱਧ ਭਾਰਤ ਵਿਚ ਸਧਾਰਨ ਜਾਂ ਸਧਾਰਨ ਤੋਂ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਹਰ ਸਾਲ ਦਖਣ-ਪਛਮੀ ਮੌਨਸੂਨ ਦਾ ਦੋ ਮਹੀਨਿਆਂ ਦੀ ਭਵਿੱਖਬਾਣੀ ਇਕੱਠਿਆਂ ਜਾਰੀ ਕਰਦਾ ਹੈ ਪਰ ਇਸ ਸਾਲ ਤੋਂ ਵਿਭਾਗ ਨੇ ਬਾਰਿਸ਼ ਦੇ ਮੌਸਮ ਦਾ ਹਰ ਮਹੀਨੇ ਦੀ ਪੇਸ਼ੀਨਗੋਈ ਵੀ ਜਾਰੀ ਕਰਨੀ ਸ਼ੁਰੂ ਕੀਤੀ ਹੈ। ਅਗਸਤ ਮਹੀਨੇ ਲਈ ਕੀਤੀ ਗਈ 

ਭਵਿੱਖਬਾਣੀ ਅਨੁਸਾਰ ਇਸ ਮਹੀਨੇ ਐੱਲਪੀਏ ਦੀ 94 ਤੋਂ 106 ਫ਼ੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 1961-2010 ਦੀ ਮਿਆਦ ਲਈ ਦੇਸ਼ ਵਿਚ ਅਗੱਸਤ ਵਿਚ ਬਾਰਿਸ਼ ਦਾ ਐੱਲਪੀਏ 258.1 ਮਿਲੀਮੀਟਰ ਹੈ।  ਵਿਭਾਗ ਮੁਤਾਬਕ ਮੱਧ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਤੇ ਉੱਤਰ ਭਾਰਤ ਦੇ ਕੁੱਝ ਇਲਾਕਿਆਂ ਵਿਚ ਸਧਾਰਨ ਤੋੋਂ ਘੱਟ ਜਾਂ ਸਧਾਰਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਪ ਮਹਾਦੀਪ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਤੇ ਪੂਰਬ ਉੱਤਰ ਭਾਰਤ ਵਿਚ ਸਧਾਰਨ ਜਾਂ ਸਧਾਰਨ ਤੋਂ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਹੈ।