ਲੈਪਟਾਪ-ਟੈਬਲੇਟ ਦੀ ਦਰਾਮਦ 'ਤੇ 'ਪਾਬੰਦੀ', ਜਾਣੋ ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਯਾਤ 'ਤੇ ਰੋਕ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ

'Ban' on the import of laptop-tablet, know why the government took this step

ਨਵੀਂ ਦਿੱਲੀ - ਸਰਕਾਰ ਨੇ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ (ਯੂ.ਐੱਸ.ਐੱਫ.ਐੱਫ.) ਕੰਪਿਊਟਰਾਂ ਅਤੇ ਸਰਵਰਾਂ ਦੀ ਦਰਾਮਦ ‘ਤੇ ‘ਪਾਬੰਦੀ’ ਲਗਾ ਦਿੱਤੀ ਹੈ। ਆਯਾਤ 'ਤੇ ਰੋਕ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਕਿਸੇ ਉਤਪਾਦ ਦੇ ਆਯਾਤ 'ਤੇ ਪਾਬੰਦੀ ਲਗਾਉਣ ਦਾ ਮਤਲਬ ਹੈ ਕਿ ਉਨ੍ਹਾਂ ਦੇ ਆਯਾਤ ਲਈ ਲਾਇਸੈਂਸ ਜਾਂ ਸਰਕਾਰੀ ਇਜਾਜ਼ਤ ਲਾਜ਼ਮੀ ਹੈ। 

ਵੀਰਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿਚ, ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਕਿਹਾ ਕਿ ਆਯਾਤ ਲਾਇਸੈਂਸ ਹੁਣ ਖੋਜ ਅਤੇ ਵਿਕਾਸ, ਟੈਸਟਿੰਗ, ਬੈਂਚਮਾਰਕਿੰਗ ਅਤੇ ਮੁਲਾਂਕਣ, ਮੁਰੰਮਤ ਅਤੇ ਵਾਪਸੀ ਅਤੇ ਉਤਪਾਦ ਵਿਕਾਸ ਦੇ ਉਦੇਸ਼ ਲਈ ਪ੍ਰਤੀ ਖੇਪ 20 ਵਸਤੂਆਂ ਤੱਕ ਹੋਵੇਗਾ। ਇਸ ਕਦਮ ਦਾ ਉਦੇਸ਼ ਚੀਨ ਵਰਗੇ ਦੇਸ਼ਾਂ ਤੋਂ ਦਰਾਮਦ ਨੂੰ ਘਟਾਉਣਾ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ  'ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ ਅਤੇ ਸਰਵਰ ਦੇ ਆਯਾਤ ਨੂੰ ਤੁਰੰਤ ਪ੍ਰਭਾਵ ਨਾਲ 'ਪ੍ਰਤੀਬੰਧਿਤ' ਸ਼੍ਰੇਣੀ 'ਚ ਰੱਖਿਆ ਗਿਆ ਹੈ।