ਭਾਰਤੀ ਲਾੜੇ ਨੇ ਪਾਕਿਸਤਾਨੀ ਲਾੜੀ ਨਾਲ ONLINE ਕਬੂਲਿਆ ਨਿਕਾਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋਧਪੁਰ ਦਾ ਅਰਬਾਜ਼ ਖ਼ਾਨ ਅਤੇ ਕਰਾਚੀ ਦੀ ਅਮੀਨਾ ਬਣੇ ਹਮਸਫ਼ਰ 

punjabi news

ਸਰਹੱਦਾਂ ਦੇ ਫ਼ਾਸਲੇ ਵੀ ਫਿੱਕਾ ਨਾ ਕਰ ਸਕੇ ਦਿਲੀ ਪਿਆਰ 
ਮਿਥੀ ਤਰੀਕ ਤਕ ਵੀਜ਼ਾ ਨਾ ਮਿਲਣ ਕਾਰਨ ਵੀਡੀਉ ਕਾਨਫਰੰਸਿੰਗ ਜ਼ਰੀਏ ਹੋਇਆ ਵਿਆਹ 
ਰਾਜਸਥਾਨ :
ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਮਤਭੇਦਾਂ ਕਾਰਨ ਭਾਵੇਂ ਹੀ ਸਬੰਧ ਬਹੁਤੇ ਚੰਗੇ ਨਹੀਂ ਹਨ ਪਰ ਜਦੋਂ ਦਿਲਾਂ ਦੀ ਸਾਂਝ ਪੈ ਜਾਵੇ ਤਾਂ ਸਰਹੱਦਾਂ ਦੀਆਂ ਦੂਰੀਆਂ ਵੀ ਇਸ ਪਿਆਰ ਨੂੰ ਫਿੱਕਾ ਨਹੀਂ ਕਰ ਪਾਉਂਦੀਆਂ। ਇਸ ਦੀ ਤਾਜ਼ਾ ਮਿਸਾਲ ਜੋਧਪੁਰ ਤੋਂ ਸਾਹਮਣੇ ਆਈ ਹੈ ਭਾਰਤੀ ਲਾੜੇ ਨੇ ਪਾਕਿਸਤਾਨ ਦੀ ਲਾੜੀ ਨਾਲ ਆਨਲਾਈਨ ਨਿਕਾਹ ਕਬੂਲ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ 2 ’ਵਰਸਿਟੀਆਂ ਦੇ VCs ਦਾ ਕਾਰਜਕਾਲ 6 ਮਹੀਨੇ ਲਈ ਵਧਾਇਆ 

ਜੋਧਪੁਰ ਸ਼ਹਿਰ ਦੇ ਰਹਿਣ ਵਾਲੇ ਚਾਰਟਰਡ ਅਕਾਊਂਟੈਂਟ ਅਰਬਾਜ਼ ਖ਼ਾਨ ਦਾ ਵਿਆਹ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਅਮੀਨਾ ਨਾਲ ਤੈਅ ਹੋਇਆ ਸੀ। ਵਿਆਹ ਤੋਂ ਪਹਿਲਾਂ ਵੀਜ਼ਾ ਨਾ ਮਿਲਣ ਕਾਰਨ ਅਰਬਾਜ਼ ਅਤੇ ਅਮੀਨਾ ਦਾ ਵਿਆਹ ਬੁੱਧਵਾਰ ਨੂੰ ਆਨਲਾਈਨ ਹੋਇਆ ਸੀ। ਅਰਬਾਜ਼ ਅਪਣੇ ਪ੍ਰਵਾਰ ਅਤੇ ਰਿਸ਼ਤੇਦਾਰਾਂ ਨਾਲ ਸਿਹਰਾ ਸਜਾ ਕੇ ਅਤੇ ਬੈਂਡਵਾਜੇ ਨਾਲ ਪਹੁੰਚੇ, ਜਿਥੇ ਆਨਲਾਈਨ ਵਿਆਹ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਕਾਜ਼ੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫ਼ਾਸ਼ 

ਦੂਜੇ ਪਾਸੇ ਲਾੜੀ ਅਪਣੇ ਪ੍ਰਵਾਰ ਨਾਲ ਪਾਕਿਸਤਾਨ ਦੇ ਕਰਾਚੀ 'ਚ ਆਨਲਾਈਨ ਨਿਕਾਹ ਦੀ ਰਸਮ ਅਦਾ ਕਰ ਰਹੀ ਸੀ। ਸਿਟੀ ਕਾਜ਼ੀ ਨੇ ਨਿਕਾਹ ਪੜ੍ਹਾਇਆ ਅਤੇ ਲਾੜਾ-ਲਾੜੀ ਨੇ ਆਨਲਾਈਨ ਨਿਕਾਹ ਕਬੂਲ ਕੀਤਾ ਅਤੇ ਇਕ-ਦੂਜੇ ਦੇ ਹਮਸਫ਼ਰ ਬਣ ਗਏ। ਦੋਹਾਂ ਪ੍ਰਵਾਰਾਂ 'ਚ ਖ਼ੁਸ਼ੀ ਦੀ ਲਹਿਰ ਸੀ ਪਰ ਵਿਆਹ ਤੋਂ ਬਾਅਦ ਲਾੜੀ ਨੂੰ ਸਹੁਰੇ ਘਰ ਆਉਣ 'ਚ ਸਮਾਂ ਲੱਗੇਗਾ।

ਜੋਧਪੁਰ ਸਿਟੀ ਕਾਜ਼ੀ ਨੇ ਦਸਿਆ ਕਿ ਜੋਧਪੁਰ ਦੇ ਅਰਬਾਜ਼ ਖ਼ਾਨ ਅਤੇ ਕਰਾਚੀ ਦੀ ਅਮੀਨਾ ਦੋਵਾਂ ਨੇ ਆਨਲਾਈਨ ਵਿਆਹ ਨੂੰ ਕਬੂਲ ਕਰ ਲਿਆ ਹੈ। ਪਾਕਿਸਤਾਨ ਦੀਆਂ ਸਾਰੀਆਂ ਧੀਆਂ ਜੋ ਦੁਲਹਨ ਬਣ ਕੇ ਭਾਰਤ ਆਈਆਂ ਹਨ, ਬਹੁਤ ਖ਼ੁਸ਼ ਹਨ।