ਆਈਪੀਐਸ ਅਧਿਕਾਰੀ ਅਮੋਦ ਅਸ਼ੋਕ ਨਾਗਪੁਰੇ ਦੀ ਪਿਆਰੀ ਧੀ ਦਾ ਹੋਇਆ ਦੇਹਾਂਤ
ਪ੍ਰੈਸ ਕਲੱਬ ਪੁੰਛ ਵੱਲੋਂ ਪ੍ਰਗਟਾਇਆ ਗਿਆ ਡੂੰਘਾ ਦੁੱਖ
Beloved daughter of IPS officer Amod Ashok Nagpure passes away
Beloved daughter of IPS officer Amod Ashok Nagpure passes away : ਆਈਪੀਐਸ ਅਧਿਕਾਰੀ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਊਧਮਪੁਰ ਅਮੋਦ ਅਸ਼ੋਕ ਨਾਗਪੁਰੇ ਦੀ ਪਿਆਰੀ ਧੀ ਦੇ ਦੁੱਖਦਾਈ ਅਤੇੇ ਬੇਵਕਤੀ ਦੇਹਾਂਤ ’ਤੇ ਪੁੰਛ ਪ੍ਰੈਸ ਕਲੱਬ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪੈ੍ਰਸ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਇਕ ਮਾਸੂਮ ਦੇ ਅਚਾਨਕ ਇਸ ਤਰ੍ਹਾਂ ਜ਼ਿੰਦਗੀ ਵਿਚੋਂ ਚਲੇ ਜਾਣਾ ਪਿੱਛੇ ਡੂੰਘਾ ਖਲਾਅ ਛੱਡ ਜਾਂਦਾ ਹੈ, ਜਿਸ ਨੂੰ ਸ਼ਬਦਾਂ ਨਾਲ ਭਰਿਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਸ ਦਿਲ ਦਹਿਲਾ ਦੇਣੀ ਵਾਲੀ ਖਬਰ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਅਸੀਂ ਇਸ ਔਖੇ ਵਕਤ ਮੌਕੇ ਆਈਪੀਐਸ ਅਧਿਕਾਰੀ ਅਮੋਦ ਅਸ਼ੋਕ ਨਾਗਪੁਰੇ ਦੇ ਪਰਿਵਾਰ ਨਾਲ ਖੜ੍ਹੇ ਹਾਂ। ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।