Assam News : ਅਸਾਮ : ਬੀ.ਐਸ.ਐਫ. ਦੇ ਜਵਾਨਾਂ ਵਲੋਂ ਕੁੱਟਮਾਰ ਕਾਰਨ ਵਿਅਕਤੀ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Assam News : ਘਟਨਾ ਕਟੀਗੋਰਾ ’ਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਵਾਪਰੀ

ਅਸਾਮ : ਬੀ.ਐਸ.ਐਫ. ਦੇ ਜਵਾਨਾਂ ਵਲੋਂ ਕੁੱਟਮਾਰ ਕਾਰਨ ਵਿਅਕਤੀ ਦੀ ਮੌਤ 

Assam News in Punjabi : ਅਸਾਮ ਦੇ ਕਚਰ ਜ਼ਿਲ੍ਹੇ ’ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਕੁੱਝ ਜਵਾਨਾਂ ਵਲੋਂ ਕਥਿਤ ਤੌਰ ਉਤੇ ਕੁੱਟਮਾਰ ਤੋਂ ਬਾਅਦ 30 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਰਾਤ ਨੂੰ ਕਟੀਗੋਰਾ ’ਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਵਾਪਰੀ ਅਤੇ ਸਨਿਚਰਵਾਰ ਨੂੰ ਹਸਪਤਾਲ ’ਚ ਉਸ ਦੀ ਮੌਤ ਹੋ ਗਈ। 

ਇਸ ਕਾਰਨ ਸਥਾਨਕ ਸਰਕਲ ਦਫ਼ਤਰ ਦੇ ਸਾਹਮਣੇ ਜਨਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਲਜ਼ਮਾਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ। 

ਬੀ.ਐਸ.ਐਫ. ਉਤੇ ਦੋਸ਼ ਲਾਇਆ ਗਿਆ ਸੀ ਕਿ ਸਰਹੱਦੀ ਖੇਤਰ ਦੇ ਅਮਤੋਲੀ ਪਿੰਡ ਦੇ ਨਿਰਮੋਲ ਨਮਾਸੂਦਰਾ ਨਾਂ ਦੇ ਨੌਜੁਆਨ ਦੀ ਸਨਿਚਰਵਾਰ ਨੂੰ ਬੀ.ਐਸ.ਐਫ. ਦੇ ਕੁੱਝ ਜਵਾਨਾਂ ਵਲੋਂ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਮੌਤ ਹੋ ਗਈ ਸੀ। ਬੀ.ਐਸ.ਐਫ. ਦੇ ਜਵਾਨ ਸ਼ੁਕਰਵਾਰ ਰਾਤ ਨੂੰ ਉਸ ਨੂੰ ਸਥਾਨਕ ਹਸਪਤਾਲ ਲੈ ਗਏ। 

ਉਨ੍ਹਾਂ ਦਸਿਆ ਕਿ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। 

ਅਧਿਕਾਰੀ ਨੇ ਦਸਿਆ ਕਿ ਹਾਲਾਂਕਿ ਪ੍ਰਸ਼ਾਸਨ ਨੇ ਕਟੀਗੋਰਾ ’ਚ ਸਥਿਤੀ ਨੂੰ ਕਾਬੂ ਕਰਨ ਲਈ ਕੁੱਝ ਕਦਮ ਚੁਕੇ ਪਰ ਸਥਾਨਕ ਲੋਕਾਂ ਦੇ ਸਰਕਲ ਦਫ਼ਤਰ ’ਚ ਇਕੱਠੇ ਹੋਣ ਅਤੇ ਬੀ.ਐਸ.ਐਫ. ਦੇ ਜਵਾਨਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। 

ਹਾਲਾਂਕਿ, ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਵਾਰ ਵਲੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਅਤੇ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਸ ਦੋਸ਼ ਉਤੇ ਟਿਪਣੀ ਲਈ ਸੀਮਾ ਸੁਰੱਖਿਆ ਬਲ ਨਾਲ ਸੰਪਰਕ ਨਹੀਂ ਹੋ ਸਕਿਆ। 

(For more news apart from  Man dies after being beaten up by BSF personnel in Assam News in Punjabi, stay tuned to Rozana Spokesman)