ਜੰਮੂ-ਕਸ਼ਮੀਰ ਦੇ ਅਖਲ 'ਚ ਚਲਾਇਆ ਗਿਆ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫੌਜ ਅਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ

Search operation conducted across Jammu and Kashmir continues for third day

Search operation conducted across Jammu and Kashmir continues for third day  : ਜੰਮੂ-ਕਸ਼ਮੀਰ  ’ਚ ਕੁਲਗਾਮ ਦੇ ਅਖਲ ਵਿਚ ਅੱਤਵਾਦੀਆਂ ਦੀ ਭਾਲ ਲਈ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਸਰਚ ਅਪ੍ਰੇਸ਼ਨ ਅੱਜ ਤੀਜੇ ਦਿਨ ਵੀ ਜਾਰੀ ਹੈ। ਇਥੇ ਅਜੇ ਵੀ ਦੋ ਅੱਤਵਾਦੀਆਂ ਦੇ ਛੁਪੇ ਹੋਣ ਦਾ ਸ਼ੱਕ ਹੈ। ਜਦਕਿ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਅੱਤਵਾਦੀ ਜ਼ਖਮੀ ਹੈ। 1 ਅਗਸਤ ਦੀ ਰਾਤ ਨੂੰ ਸ਼ੁਰੂ ਹੋਏ ਸਰਚ ਅਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਜਿਨ੍ਹਾਂ ਵਿਚੋਂ ਇਕ ਦੀ ਪਹਿਚਾਣ ਪੁਲਵਾਮਾ ਦੇ ਹਾਰਿਸ ਨਜ਼ੀਰ ਡਾਰ ਵਜੋਂ ਹੋਈ ਹੈ। 


ਸੀ ਕੈਟਾਗਿਰੀ ਦਾ ਅੱਤਵਾਦੀ ਹਾਰਿਸ ਉਨ੍ਹਾਂ 14 ਅੱਤਵਾਦੀਆਂ ਦੀ ਲਿਸ਼ਟ ’ਚ ਸ਼ਾਮਲ ਸੀ, ਜਿਨ੍ਹਾਂ ਦੇ ਨਾਂ ਏਜੰਸੀਆਂ ਨੇ ਪਹਿਲਗਾਮ ਹਮਲੇ ਤੋਂ ਬਾਅਦ 26 ਅਪੈ੍ਰਲ ਨੂੰ ਜਾਰੀ ਕੀਤੇ ਸਨ। ਹਾਰਿਸ ਕੋਲੋਂ ਏਕੇ-47 ਰਾਈਫਲ, ਮੈਗਜ਼ੀਨ, ਗ੍ਰਨੇਡ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ।


ਸ਼ਨੀਵਾਰ ਨੂੰ ਐਨਕਾਊਂਟਰ ਦੌਰਾਨ ਭਾਰਤੀ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ ਜਦਕਿ ਐਤਵਾਰ ਨੂੰ ਭਾਰਤੀ ਫੌਜ ਦਾ ਇਕ ਹੋਰ ਜਵਾਨ ਜ਼ਖਮੀ ਹੋ ਗਿਆ ਹੈ। ਦੋਵੇਂ ਜ਼ਖਮੀ ਜਵਾਨਾਂ ਦਾ ਸ੍ਰੀਨਗਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਾਰੀ ਸਰਚ ਅਪ੍ਰੇਸ਼ਨ ਨੂੰ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ ਅਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ।