ਜੇਬ 'ਚ ਕਰੰਸੀ ਨੋਟ ਰੱਖਣ ਨਾਲ 78 ਬੀਮਾਰੀਆਂ ਲੱਗਣ ਦਾ ਡਰ: ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਲ ਹੀ 'ਚ ਇਕ ਰੀਪੋਰਟ 'ਚ ਕਰੰਸੀ ਨੋਟ ਨਾਲ ਕਈ ਬੀਮਾਰੀਆਂ ਹੋਣ ਦਾ ਪਤਾ ਚਲਿਆ ਹੈ..............

Money

ਨਵੀਂ ਦਿੱਲੀ : ਹਾਲ ਹੀ 'ਚ ਇਕ ਰੀਪੋਰਟ 'ਚ ਕਰੰਸੀ ਨੋਟ ਨਾਲ ਕਈ ਬੀਮਾਰੀਆਂ ਹੋਣ ਦਾ ਪਤਾ ਚਲਿਆ ਹੈ। ਇਨ੍ਹਾਂ 'ਚ ਟੀਬੀ, ਅਲਸਰ, ਸੇਪਟੀਸੀਮੀਆ ਅਤੇ ਕੀਟਾਣੂਆਂ ਦੇ ਫ਼ੈਲਣ ਵਾਲੀਆਂ ਹੋਣ ਬੀਮਾਰੀਆਂ ਸ਼ਾਮਲ ਹਨ। ਰੀਪੋਰਟ ਮੁਤਾਬਕ ਕਰੰਸੀ ਨੋਟਾਂ ਨਾਲ 78 ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਮਾਮਲੇ 'ਚ ਵਪਾਰੀਆਂ ਨੇ ਵਿੱਤ ਮੰਤਰੀ ਤੋਂ ਸਫ਼ਾਈ ਪੇਸ਼ ਕਰਨ ਦੀ ਮੰਗ ਕੀਤੀ ਹੈ। ਕਰੰਸੀ ਨੋਟਾਂ ਨਾਲ ਹੋਣ ਵਾਲੀਆਂ ਗ਼ੰਭੀਰ ਬੀਮਾਰੀਆਂ ਦਾ ਖ਼ੁਲਾਸਾ ਇੰਸਟੀਚਿਊਟ ਆਫਫ਼ ਜੇਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ (ਆਈਜੀਆਈਬੀ) ਦੀ ਰੀਪੋਰਟ 'ਚ ਕੀਤਾ ਗਿਆ ਹੈ।

ਇਹ ਇੰਸਟੀਚਿਊਟ ਕੌਂਸਲ ਆਫ਼ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐਸਆਈਆਰ) ਦੇ ਅਧੀਨ ਕੰਮ ਕਰਦੀ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਕੀਟਾਣੂ ਕਰੰਸੀ ਨੋਟਾਂ ਰਾਹੀਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਦੇ ਰਹਿੰਦੇ ਹਨ, ਜੋ ਅਪਣੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਖ਼ਤਰਨਾਕ ਬੀਮਾਰੀਆਂ ਲਿਆਉਂਦੇ ਹਨ। ਅਜਿਹਾ ਹੀ ਇਕ ਖ਼ੁਲਾਸਾ ਮਾਈਕ੍ਰੋਬਾਇਓਲਾਜੀ ਐਂਡ ਅਪਲਾਇਡ ਸਾਇੰਸ ਦੀ ਰੀਪੋਰਟ 'ਚ 2016 'ਚ ਵੀ ਕੀਤਾ ਗਿਆ ਸੀ।

ਇਸ ਰੀਪੋਰਟ ਨੂੰ ਤਾਮਿਲਨਾਡੂ ਦੇ ਤਿਰੂਨੇਲਵੇਲੀ ਮੈਡੀਕਲ ਕਾਲਜ 'ਚ ਕੀਤੀ ਗਈ ਖੋਜ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਸੀ। ਰੀਸਰਚ ਦੌਰਾਨ 120 ਕਰੰਸੀ ਨੋਟਾਂ ਦੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ 86.4 ਫ਼ੀ ਸਦੀ ਨੋਟ ਕੀਟਾਣੂਆਂ ਵਾਲੇ ਪਾਏ ਗਏ, ਜਿਨ੍ਹਾਂ ਨਾਲ ਬੀਮਾਰੀਆਂ ਫੈਲਣ ਦੀ ਉਮੀਦ ਸੀ। ਇਹ ਨੋਟ ਵਪਾਰੀਆਂ, ਡਾਕਟਰ, ਵਿਦਿਆਰਥੀਆਂ ਅਤੇ ਘਰੇਲੂ ਮਹਿਲਾਵਾਂ ਤੋਂ ਲਏ ਗਏ  ਸਨ।   (ਏਜੰਸੀ)