ਚੀਨ ਨਾਲ ਜਾਰੀ ਤਣਾਅ ਦੌਰਾਨ ਲਦਾਖ ਪਹੁੰਚੇ ਫੌਜ ਮੁਖੀ, ਜ਼ਮੀਨੀ ਹਲਾਤਾਂ ਦੀ ਕਰਨਗੇ ਸਮੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਸਵੇਰੇ ਲਦਾਖ ਪਹੁੰਚੇ ਹਨ

Army Chief Naravane arrives in Ladakh on two-day visit

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤੀ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਅੱਜ ਸਵੇਰੇ ਲਦਾਖ ਪਹੁੰਚੇ ਹਨ, ਜਿੱਥੇ ਉਹਨਾਂ ਨੇ ਦੱਖਣੀ ਪੈਂਗੋਂਗ ਅਤੇ ਹੋਰ ਥਾਵਾਂ ‘ਤੇ ਹਲਾਤਾਂ ਦਾ ਜਾਇਜ਼ਾ ਲਿਆ। ਪਿਛਲੇ ਕਾਫੀ ਸਮੇਂ ਤੋਂ ਭਾਰਤ ਅਤੇ ਚੀਨ ਦੀਆਂ ਸਰਹੱਦਾਂ ‘ਤੇ ਤਣਾਅ ਦੇਖਣ ਨੂੰ ਮਿਲਿਆ ਹੈ।

ਭਾਰਤ ਨੇ ਇਕ ਵਾਰ ਫਿਰ ਚੀਨ ਵੱਲੋਂ ਘੁਸਪੈਠ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਫੌਜ ਮੁਖੀ ਲਦਾਖ ਪਹੁੰਚੇ ਹਨ। ਉੱਥੇ ਹੀ ਸਰਹੱਦ ‘ਤੇ ਜਾਰੀ ਤਣਾਅ ਵਿਚਕਾਰ ਚੀਨ ਅਤੇ ਭਾਰਤ ਵਿਚ ਬੈਠਕਾਂ ਦਾ ਦੌਰ ਵੀ ਜਾਰੀ ਹੈ। ਇਸ ਦੌਰਾਨ ਭਾਰਤ ਨੇ ਲਦਾਖ ਵਿਚ ਪੈਂਗੋਂਗ ਇਲਾਕੇ ਵਿਚ ਨਾਰਥ ਫਿੰਗਰ 4 ਨੂੰ ਫਿਰ ਅਪਣੇ ਕਬਜ਼ੇ ਵਿਚ ਲੈ ਲਿਆ ਹੈ।

ਜੂਨ ਮਹੀਨੇ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ ਦੇ ਕਬਜ਼ੇ ਵਿਚ ਇਹ ਇਲਾਕਾ ਪੂਰੀ ਤਰ੍ਹਾਂ ਆ ਗਿਆ ਹੈ। ਹੁਣ ਇੱਥੋਂ ਸਭ ਤੋਂ ਨਜ਼ਦੀਕੀ ਚੀਨੀ ਪੋਸਟ ਫਿੰਗਰ 4 ਦੇ ਈਸਟ ਹਿੱਸੇ ਵਿਚ ਹੈ, ਜੋ ਭਾਰਤੀ ਫੌਜ ਦੀ ਪੁਜ਼ੀਸ਼ਨ ਤੋਂ ਕੁਝ ਮੀਟਰ ਦੀ ਦੂਰੀ ‘ਤੇ ਹੈ। ਦੱਸ ਦਈਏ ਕਿ 29-30 ਅਗਸਤ ਨੂੰ ਚੀਨ ਨੇ ਲਦਾਖ ਦੇ ਪੈਂਗੋਂਗ ਲੇਕ ਇਲਾਕੇ ਵਿਚ ਘੁਸਪੈਠ ਕੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤਾ।

ਭਾਰਤੀ ਫੌਜ ਨੂੰ 29 ਅਗਸਤ ਦੀ ਰਾਤ ਐਲਏਸੀ ਵੱਲੋਂ ਪੈਂਗੋਂਗ ਲੇਕ ਦੇ ਦੱਖਣੀ ਕਿਨਾਰੇ ‘ਤੇ ਕੁਝ ਸ਼ੱਕੀ ਗਤੀਵਿਧੀਆਂ ਦਾ ਪਤਾ ਚੱਲਿਆ ਸੀ। ਇਹ ਚੀਨੀ ਫੌਜੀਆਂ ਦਾ ਕਾਫਲਾ ਸੀ, ਜਿਸ ਵਿਚ ਕਈ ਜੀਪ ਅਤੇ ਐਸਯੂਵੀ ਸ਼ਾਮਲ ਸਨ। ਇਸ ਇਲਾਕੇ ਵਿਚ ਪਹਿਲਾਂ ਤੋਂ ਤੈਨਾਤ ਭਾਰਤੀ ਫੌਜੀਆਂ ਨੇ ਤੁਰੰਤ ਫੁਰਤੀ ਦਿਖਾਈ ਅਤੇ ਤੇਜ਼ੀ ਨਾਲ ਪਹਾੜੀ ‘ਤੇ ਚੜ ਕੇ ਅਪਣਾ ਮੋਰਚਾ ਸੰਭਾਲ ਲਿਆ।

ਉੱਥੇ ਹੀ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਦਾ ਦੌਰ ਵੀ ਜਾਰੀ ਹੈ। ਬੁੱਧਵਾਰ ਨੂੰ ਵੀ ਬ੍ਰਿਗੇਡੀਅਰ ਪੱਧਰ ਦੀ ਬੈਠਕ ਹੋਈ। ਹਾਲਾਂਕਿ ਕੋਈ ਨਤੀਜਾ ਨਹੀਂ ਨਿਕਲਿਆ ਹੈ।ਫੌਜ ਦੇ ਸੂਤਰ ਦੱਸਦੇ ਹਨ ਕਿ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਇਸ ਦੋ ਦਿਨਾਂ ਦੌਰੇ ਦੌਰਾਨ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।