Eastern Economic Forum: ਸਮੇਂ-ਸਮੇਂ 'ਤੇ ਰੂਸ-ਭਾਰਤ ਨੇ ਨਿਭਾਈ ਆਪਣੀ ਦੋਸਤੀ: PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

”ਮੈਂ ਪੂਰਬੀ ਆਰਥਿਕ ਮੰਚ ਨੂੰ ਸੰਬੋਧਨ ਕਰਦਿਆਂ ਬਹੁਤ ਖੁਸ਼ ਹਾਂ ਅਤੇ ਇਸ ਸਨਮਾਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕਰਦਾ ਹਾਂ।

Narendra Modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੂਰਬੀ ਆਰਥਿਕ ਮੰਚ (ਈਈਐਫ) ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸ-ਭਾਰਤ ਨੇ ਸਮੇਂ-ਸਮੇਂ 'ਤੇ ਆਪਣੀ ਦੋਸਤੀ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ Vladivostok  (ਰੂਸ ਦਾ ਸ਼ਹਿਰ) ਯੂਰੇਸ਼ੀਆ ਅਤੇ ਪ੍ਰਸ਼ਾਂਤ ਦਾ ਸੰਗਮ ਹੈ। 

ਪੀਐਮ ਮੋਦੀ ਨੇ ਕਿਹਾ ਕਿ ਸਾਲ 2019 ਵਿਚ ਮੈਂ Vladivostok ਵਿਚ ਇੱਕ ਮੰਚ ਵਿਚ ਹਿੱਸਾ ਲਿਆ, ਜਿਸ ਵਿੱਚ ਐਕਟ ਫਾਰ ਈਸਟ ਪਾਲਿਸੀ ਸ਼ੁਰੂ ਕੀਤੀ ਗਈ ਸੀ। ਭਾਰਤ ਅਤੇ ਰੂਸ ਗੂੜ੍ਹੇ ਮਿੱਤਰ ਹਨ, ਦੋਵਾਂ ਦੇਸ਼ਾਂ ਨੇ ਸਮੇਂ -ਸਮੇਂ ਤੇ ਇੱਕ ਦੂਜੇ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ, ”ਮੈਂ ਪੂਰਬੀ ਆਰਥਿਕ ਮੰਚ ਨੂੰ ਸੰਬੋਧਨ ਕਰਦਿਆਂ ਬਹੁਤ ਖੁਸ਼ ਹਾਂ ਅਤੇ ਇਸ ਸਨਮਾਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕਰਦਾ ਹਾਂ। ‘ਸੰਗਮ’ ਦਾ ਭਾਰਤੀ ਇਤਿਹਾਸ ਅਤੇ ਸਭਿਅਤਾ ਵਿਚ ਵਿਸ਼ੇਸ਼ ਅਰਥ ਹੈ। ਇਸ ਦਾ ਅਰਥ ਹੈ ਨਦੀਆਂ/ਲੋਕਾਂ/ਵਿਚਾਰਾਂ ਦਾ ਸੰਗਮ ਜਾਂ ਇਕੱਠੇ ਹੋਣਾ।”

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦੀ ਦੋਸਤੀ ਸਮੇਂ ਦੀ ਪਰੀਖਿਆ ‘ਤੇ ਖਰੀ ਉੱਤਰੀ ਹੈ। ਹਾਲ ਹੀ ਵਿਚ ਇਹ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਾਡੇ ਮਜ਼ਬੂਤ ਸਹਿਯੋਗ ਵਿਚ ਦੇਖਿਆ ਗਿਆ ਸੀ। ਇਸ ਵਿਚ ਵੈਕਸੀਨ ਦਾ ਖੇਤਰ ਵੀ ਸ਼ਾਮਿਲ ਹੈ। ਮਹਾਂਮਾਰੀ ਨੇ ਸਾਡੇ ਦੁਵੱਲੇ ਸਹਿਯੋਗ ਵਿਚ ਸਿਹਤ ਅਤੇ ਫਾਰਮਾ ਖੇਤਰਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।” ਇਸ ਦੌਰਾਨ ਉਨ੍ਹਾਂ ਨੇ 11 ਖੇਤਰਾਂ ਦੇ ਰਾਜਪਾਲਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ, “ਮੈਂ ਰੂਸੀ ਦੂਰ ਪੂਰਬ ਦੇ 11 ਖੇਤਰਾਂ ਦੇ ਰਾਜਪਾਲਾਂ ਨੂੰ ਜਲਦ ਤੋਂ ਜਲਦ ਭਾਰਤ ਆਉਣ ਦਾ ਸੱਦਾ ਦੇਣਾ ਚਾਹਾਂਗਾ।”

ਫੋਰਮ ਵਿਸ਼ਵ ਅਰਥ ਵਿਵਸਥਾ, ਖੇਤਰੀ ਏਕੀਕਰਨ, ਉਦਯੋਗਿਕ ਅਤੇ ਤਕਨੀਕੀ ਖੇਤਰਾਂ ਦੇ ਵਿਕਾਸ ਦੇ ਨਾਲ ਨਾਲ ਰੂਸ ਅਤੇ ਹੋਰ ਦੇਸ਼ਾਂ ਦੇ ਸਾਹਮਣੇ ਆਲਮੀ ਚੁਣੌਤੀਆਂ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਮੰਚ ਰਾਹੀਂ, ਰੂਸ ਅਤੇ ਏਸ਼ੀਆ ਪ੍ਰਸ਼ਾਂਤ ਦੇ ਦੇਸ਼ਾਂ ਦੇ ਵਿਚਕਾਰ ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਸੰਬੰਧਾਂ ਨੂੰ ਵਿਕਸਤ ਕਰਨ ਲਈ ਗੱਲਬਾਤ ਦਾ ਇੱਕ ਮਾਧਿਅਮ ਤਿਆਰ ਕੀਤਾ ਗਿਆ ਹੈ। ਇਸ ਫੋਰਮ ਦਾ ਮੁੱਖ ਦਫਤਰ ਵਲਾਦੀਵੋਸਤੋਕ ਵਿੱਚ ਸਥਿਤ ਹੈ ਅਤੇ ਹਰ ਸਾਲ ਰੂਸ ਦੇ ਇਸ ਸ਼ਹਿਰ ਵਿੱਚ ਮੀਟਿੰਗਾਂ ਹੁੰਦੀਆਂ ਹਨ। ਇਸ ਦੀ ਸਥਾਪਨਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਲ 2015 ਵਿੱਚ ਕੀਤੀ ਸੀ।