ਦੀਵਾਰ ਦੇ ਮਲਬੇ 'ਚ ਦਬ ਗਿਆ ਮਾਸੂਮ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਕ ਹੋਰ ਬੱਚਾ ਜ਼ਖ਼ਮੀ, ਇਲਾਜ ਅਧੀਨ

Innocent was crushed in the debris of the wall, died

 

ਬਰੇਲੀ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਦੇ ਇੱਕ ਪਿੰਡ ਵਿੱਚ ਕੰਧ ਡਿੱਗਣ ਦੌਰਾਨ ਦੋ ਬੱਚੇ ਉਸ ਦੀ ਲਪੇਟ ਵਿੱਚ ਆ ਗਏ। ਇਹਨਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। 

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਭਾਸ਼ ਨਗਰ ਥਾਣਾ ਖੇਤਰ ਦੇ ਅਧੀਨ ਪੈਂਦੇ ਬਿਰਿਆ ਨਰਾਇਣਪੁਰ ਦੇ ਰਹਿਣ ਵਾਲੇ ਮਜ਼ਦੂਰ ਵਿਜਨੇਸ਼ ਕੁਮਾਰ ਦਾ ਪੁੱਤਰ ਗੌਰਵ ਕੁਮਾਰ (11) ਗੁਆਂਢ ਵਿੱਚ ਰਹਿਣ ਵਾਲੇ ਹਿਮਾਂਸ਼ੂ ਪੁੱਤਰ ਸੰਜੀਵ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ।

ਇਸ ਦੌਰਾਨ ਉਹਨਾਂ ਦੇ ਇਕ ਹੋਰ ਗੁਆਂਢੀ ਚੰਦਰਪਾਲ ਦੇ ਘਰ ਦੀ ਕੰਧ ਡਿੱਗ ਗਈ, ਜਿਸ ਵਿਚ ਦੋਵੇਂ ਬੱਚੇ ਮਲਬੇ ਹੇਠ ਦੱਬ ਗਏ। ਦੋਵਾਂ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੌਰਵ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਹਿਮਾਂਸ਼ੂ ਹਾਲੇ ਹਸਪਤਾਲ 'ਚ ਜ਼ੇਰੇ ਇਲਾਜ ਹੈ।