Saurabh Bharadwaj News : ਉਪ ਰਾਜਪਾਲ ਵਲੋਂ ਸੋਸ਼ਲ ਮੀਡੀਆ ਪ੍ਰਬੰਧਨ ਲਈ ਕੰਪਨੀ ਨਿਯੁਕਤ ਕਰਨਾ ‘ਗੈਰ-ਸੰਵਿਧਾਨਕ’ : ਸੌਰਭ ਭਾਰਦਵਾਜ
ਸੋਸ਼ਲ ਮੀਡੀਆ ’ਤੇ ਅਨੁਮਾਨਤ ਖਰਚ 1.5 ਕਰੋੜ ਰੁਪਏ ਸਾਲਾਨਾ ਹੈ
Saurabh Bharadwaj News : ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਉਪ ਰਾਜਪਾਲ ਵੀ.ਕੇ. ਸਕਸੇਨਾ ਸੋਸ਼ਲ ਮੀਡੀਆ ਦੇ ਪ੍ਰਬੰਧਨ ਲਈ ਇਕ ਕੰਪਨੀ ਨਿਯੁਕਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਹੈਰਾਨਕਰਨ ਵਾਲੀ ਗੱਲ ਹੈ ਕਿ ਦਿੱਲੀ ਦੇ ਉਪ ਰਾਜਪਾਲ ਅਪਣੇ ਸੋਸ਼ਲ ਮੀਡੀਆ ਸੰਚਾਲਨ ਲਈ ਇਕ ਕੰਪਨੀ ਨਿਯੁਕਤ ਕਰ ਰਹੇ ਹਨ। ਅਗੱਸਤ ’ਚ ਐਲਜੀ ਦੇ ਦਫਤਰ ਦੀ ਵੈੱਬਸਾਈਟ ’ਤੇ ਇਕ ਟੈਂਡਰ ਪੋਸਟ ਕੀਤਾ ਗਿਆ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਅਨੁਮਾਨਤ ਖਰਚ 1.5 ਕਰੋੜ ਰੁਪਏ ਸਾਲਾਨਾ ਹੈ। ਐਲ.ਜੀ. ਦਫ਼ਤਰ ਤੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਭਾਰਦਵਾਜ ਨੇ ਦਲੀਲ ਦਿਤੀ ਕਿ ਇਹ ਗੈਰ-ਸੰਵਿਧਾਨਕ ਅਤੇ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁਧ ਹੈ। ਉਨ੍ਹਾਂ ਕਿਹਾ, ‘‘ਭਾਜਪਾ ਅਪਣੇ ਬਿਰਤਾਂਤ ਨੂੰ ਅੱਗੇ ਵਧਾ ਰਹੀ ਹੈ ਕਿਉਂਕਿ ਇਹ ਇਕ ਸਿਆਸੀ ਪਾਰਟੀ ਹੈ ਅਤੇ ਅਸੀਂ ਅਪਣੇ ਬਿਰਤਾਂਤ ਨੂੰ ਵੀ ਅੱਗੇ ਵਧਾਉਂਦੇ ਹਾਂ। ਅਸੀਂ ਸਿਆਸਤਦਾਨ ਹਾਂ। ਉਪ ਰਾਜਪਾਲ ਅਪਣਾ ਰਸਤਾ ਕਿਵੇਂ ਅੱਗੇ ਵਧਾ ਸਕਦੇ ਹਨ।’’