Central Government Employees: ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਖ਼ੁਸਖ਼ਬਰੀ, ਵਧੇਗਾ ਮਹਿੰਗਾਈ ਭੱਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

Central Government Employees: ਇਹ ਐਲਾਨ ਸਤੰਬਰ ਮਹੀਨੇ ਦੇ ਤੀਜੇ ਹਫ਼ਤੇ ਕੀਤਾ ਜਾ ਸਕਦਾ ਹੈ।

Good news for central government employees

 

Central Government Employees: ਇਸੇ ਮਹੀਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਵੱਡੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਅਪਣੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ’ਚ ਤਿੰਨ ਤੋਂ ਚਾਰ ਫ਼ੀ ਸਦੀ ਵਾਧੇ ਦਾ ਐਲਾਨ ਕਰ ਸਕਦੀ ਹੈ। ਇਹ ਐਲਾਨ ਸਤੰਬਰ ਮਹੀਨੇ ਦੇ ਤੀਜੇ ਹਫ਼ਤੇ ਕੀਤਾ ਜਾ ਸਕਦਾ ਹੈ।

ਕੇਂਦਰ ਸਰਕਾਰ ਇਸ ਤੋਂ ਪਹਿਲਾਂ ਅਪਣੇ ਕਰਮਚਾਰੀਆਂ ਲਈ ਪਿਛੇ ਜਿਹੇ ਯੂਨੀਫ਼ਾਈਡ ਪੈਨਸ਼ਨ ਸਕੀਮ (ਯੂਪੀਐਸ) ਦਾ ਐਲਾਨ ਵੀ ਕਰ ਚੁਕੀ ਹੈ। ਸੂਤਰਾਂ ਅਨੁਸਾਰ ਮਾਰਚ 2024 ’ਚ ਸਰਕਾਰ ਨੇ ਮਹਿੰਗਾਈ ਭੱਤੇ ’ਚ ਚਾਰ ਫ਼ੀ ਸਦੀ ਦਾ ਵਾਧਾ ਕਰ ਕੇ ਉਸ ਨੂੰ ਬੇਸਿਕ ਤਨਖ਼ਾਹ ਦਾ 50 ਫ਼ੀ ਸਦੀ ਕਰ ਦਿਤਾ ਸੀ। ਤਦ ਹੀ ਪੈਨਸ਼ਨਰਾਂ ਨੂੰ ਚਾਰ ਫ਼ੀ ਸਦੀ ਮਹਿੰਗਾਈ ਭੱਤਾ ਦਿਤਾ ਗਿਆ ਸੀ।

ਇਥੇ ਵਰਨਣਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜਨਵਰੀ ਤੇ ਜੁਲਾਈ 2020 ਅਤੇ ਜਨਵਰੀ 2021 ਦੀਆਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਨਹੀਂ ਦਿਤੀਆਂ ਗਈਆਂ ਸਨ ਤੇ ਬਾਅਦ ’ਚ ਵੀ ਉਨ੍ਹਾਂ ਨੂੰ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਸਰਕਾਰ ਇਸ ਵੇਲੇ ਵੱਡੇ ਆਰਥਿਕ ਦਬਾਅ ਹੇਠ ਚਲ ਰਹੀ ਹੈ।