ਮੁਜ਼ਫੱਰਪੁਰ ਸ਼ੈਲਟਰ ਹੋਮ ਮਾਮਲਾ: ਸ਼ਮਸ਼ਾਨ 'ਚ ਸੀਬੀਆਈ ਨੇ ਕਰਵਾਈ ਖੁਦਾਈ, ਪੰਜ ਪਿੰਜਰ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਜਫੱਰਪੁਰ ਆਸਰਾ ਘਰ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਵੱਲੋਂ ਸਿੰਕਦਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਖੁਦਾਈ ਦੌਰਾਨ ਪੰਜ ਨਰ ਪਿੰਜਰ ਬਰਾਮਦ

34 Girls raped at different shelter homes

ਮੁਜਫੱਰਪੁਰ : ਬਿਹਾਰ ਦੇ ਮੁਜਫੱਰਪੁਰ ਆਸਰਾ ਘਰ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਵੱਲੋਂ ਸਿੰਕਦਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਖੁਦਾਈ ਦੌਰਾਨ ਪੰਜ ਨਰ ਪਿੰਜਰ ਹੁਣ ਤਕ ਬਰਾਮਦ ਹੋ ਚੁੱਕੇ ਹਨ ਅਤੇ ਖੁਦਾਈ ਦਾ ਕੰਮ ਅਜੇ ਵੀ ਜਾਰੀ ਹੈ। ਸੂਤਰਾਂ ਮੁਤਾਬਕ ਇਹ ਖੁਦਾਈ ਮਾਮਲੇ 'ਚ ਦੋਸ਼ੀ ਬ੍ਰਿਜੇਸ਼ ਪਾਠਕ ਦੇ ਡਰਾਈਵਰ ਦੀ ਨਿਸ਼ਾਨਦੇਹੀ 'ਤੇ ਕਰਵਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਮਾਮਲੇ ਦੀ ਡੂੰਘਾਈ ਤੱਕ ਜਾਣ ਲਈ ਇਥੇ ਖੁਦਾਈ ਕਰਵਾ ਰਹੀ ਹੈ।

 


 

ਦਸ ਦਈਏ ਕਿ ਮਾਮਲੇ ਦਾ ਮੁਖ ਦੋਸ਼ੀ ਆਸਰਾ ਘਰ ਦਾ ਸੰਚਾਲਕ ਬ੍ਰਿਜੇਸ਼ ਠਾਕੁਰ ਇਸ ਵੇਲੇ ਜੇਲ ਵਿਚ ਬੰਦ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਖੁਦਾਈ ਬ੍ਰਿਜੇਸ਼ ਕੁਮਾਰ ਦੇ ਡਰਾਈਵਰ ਦੇ ਆਧਾਰ ਤੇ ਕਰਵਾਈ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਇਸ ਵਿਚ ਨਵੇਂ ਤਥ ਲਭੱਣ ਵਿਚ ਲਗੀ ਹੋਈ ਹੈ। ਬਿਹਾਰ ਦੇ ਮੁਜ਼ਫੱਰਪੁਰ ਆਸਰਾ ਘਰ ਵਿਖੇ 34 ਕੁੜੀਆਂ ਨਾਲ ਬਲਾਤਕਾਰ ਦਾ ਖੁਲਾਸਾ ਹੋਣ ਤੋਂ ਬਾਅਦ ਰਾਜ ਦੀ ਸਿਆਸਤ ਗਰਮਾ ਗਈ ਸੀ। ਟਾਟਾ ਇਸੰਟਿਟੀਊਟ ਆਫ ਸੋਸ਼ਲ ਸਾਇੰਸਿਜ ਦੀ ਰਿਪੋਰਟ ਮੁਤਾਬਕ ਇਸ ਸਨਸਨੀਖੇਜ ਕਾਂਡ ਦਾ ਪਤਾ ਲਗਾ ਸੀ।

ਦਬਾਅ ਵਧਣ ਤੋਂ ਬਾਅਦ ਨੀਤੀਸ਼ ਸਰਕਾਰ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਸਰਕਾਰ ਨੇ ਸਮਾਜ ਭਲਾਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਦੇਵੇਸ਼ ਕੁਮਾਰ ਨੂੰ ਵੀ ਮੁਅੱਤਲ ਕਰ ਦਿਤਾ। ਇਸ ਤੋਂ ਇਲਾਵਾ ਭੋਜਪੁਰ, ਮੁੰਗੇਰ, ਅਰੱਈਆ, ਮਧੂਬਨੀ ਅਤੇ ਭਾਗਲਪੁਰ ਸਮਾਜ ਭਲਾਈ ਵਿਭਾਗ ਦੇ ਸਹਾਇਕ ਨਿਰਦੇਸ਼ਕਾਂ ਨੂੰ ਵੀ ਮੁਅੱਤਲ ਕੀਤਾ ਗਿਆ। ਕੇਂਦਰ ਦੀ ਮੰਜੂਰੀ ਤੋਂ ਬਾਅਦ ਹੁਣ ਸੀਬੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਨੇ ਆਸਰਾ ਘਰ ਚਲਾਉਣ ਵਾਲੇ ਬ੍ਰਿਜੇਸ਼ ਠਾਕੁਰ ਦੇ ਬੇਟੇ ਤੋਂ ਵੀ ਇਸ ਸਬੰਧੀ ਪੁਛਗਿਛ ਕੀਤੀ ਸੀ।

ਬਾਅਦ ਵਿਚ ਉਸ ਨੂੰ ਛੱਡ ਦਿਤਾ ਗਿਆ। ਬਿਹਾਰ ਸਰਕਾਰ ਵਲੋਂ ਟਾਟਾ ਇਸੰਟਿਟੀਊਟ ਆਫ ਸੋਸ਼ਨ ਸਾਇੰਸਿਜ ਦੀ ਇਕ ਰਿਪੋਰਟ ਜਨਤਕ ਕੀਤੇ ਜਾਣ 'ਤੇ ਇਹ ਸਾਹਮਣੇ ਆਇਆ ਸੀ ਕਿ ਬਿਹਾਰ ਦੇ ਲਗਭਗ ਸਾਰੇ ਆਸਰਾ ਘਰਾਂ ਵਿਚ ਕੁੜੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਰਿਪੋਰਟ ਵਿਚ ਦਸਿਆ ਗਿਆ ਕਿ ਕੁੜੀਆਂ ਦੀ ਗਿਣਤੀ ਕਿਤੇ ਘੱਟ ਤੇ ਕਿਤੇ ਵਧ ਸੀ ਪਰ ਸਾਰੇ ਹੀ ਆਸਰਾ ਘਰਾਂ ਵਿਚ ਇਹ ਸਮੱਸਿਆ ਪਾਈ ਗਈ ਹੈ।  ਟਾਟਾ ਇਸੰਟਿਟੀਊਟ ਆਫ ਸੋਸ਼ਨ ਸਾਇੰਸਿਜ ਵੱਲੋਂ ਅਪ੍ਰੈਲ ਮਹੀਨੇ ਵਿਚ ਅਪਣੀ ਰਿਪੋਰਟ ਸਮਾਜ ਭਲਾਈ ਵਿਭਾਗ ਨੂੰ ਸੌਂਪ ਦਿਤੀ ਗਈ ਸੀ, ਇਸ ਤੋਂ ਬਾਅਦ ਹੀ ਮੁਜ਼ਫੱਰਪੁਰ ਆਸਰਾ ਘਰ ਦਾ ਮਾਮਲਾ ਸਾਹਮਣੇ ਆਇਆ ਸੀ।