45 ਸਾਲ ਦੇ ਸਿੱਖ ਅੰਗਹੀਣ ਨੂੰ ਨਹੀਂ ਮਿਲਿਆ ਡਿੱਗੇ ਘਰ ਦਾ ਮੁਆਵਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਕੂਟੀ ਲਈ ਬਹੁਤ ਵਾਰ ਭਰ ਚੁੱਕਿਆ ਹੈ ਫਾਰਮ

Disha Singh

ਪੁਲਵਾਮਾ:  ਇਕਬਾਲ ਸਿੰਘ ਜੋ ਕਿ ਪੁਲਵਾਮਾ ਦੇ ਪਿੰਡ ਸਾਦੀਪੋਰਾ ਦਾ ਰਹਿਣ ਵਾਲਾ ਹੈ  ਨੇ ਦੱਸਿਆ ਕਿ ਉਹਨਾਂ ਦੇ ਪੜੋਸੀ ਦਿਸ਼ਾ ਸਿੰਘ ਦੀ ਹਾਲਤ ਬਹੁਤ ਖਰਾਬ ਹੈ  ਸਰਕਾਰ ਕੋਲ ਵੀ ਕਈ ਵਾਰ ਮਦਦ ਲਈ ਗੁਹਾਰ ਲਗਾ ਚੁੱਕੇ ਹਨ ਪਰ ਸਰਕਾਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ।

ਉਥੇ ਹੀ ਦਿਸ਼ਾ ਸਿੰਘ ਦੇ ਭਰਾ ਨੇ ਦੱਸਿਆ ਕਿ  ਉਹਨਾਂ ਦਾ ਭਰਾ ਅਪਾਹਿਜ ਹੈ। ਉਹ ਚਲ ਫਿਰ ਨਹੀਂ ਸਕਦਾ।ਉਹ ਪਹਿਲਾਂ ਸਾਇਕਲ ਦੇ ਸਹਾਰੇ ਚੱਲਦਾ ਸੀ ਤੇ ਉਸ ਕੋਲ ਸਾਇਕਲ ਵੀ ਨਹੀਂ ਹੈ। ਸ਼ੋਸਲ ਵੈਲਫੇਅਰ ਵਾਲਿਆਂ ਨੇ ਪਹਿਲਾਂ ਦੋ ਸਾਇਕਲ ਦਿੱਤੇ ਸਨ ਉਹ ਵੀ 20 ਸਾਲ ਪਹਿਲਾਂ  ਜੋ ਕਿ ਹੁਣ ਟੁੱਟ ਗਏ ਹਨ।

ਹੁਣ ਉਹ ਕਹਿ ਰਹੇ ਹਨ ਕਿ ਅਸੀਂ ਇਸ ਨੂੰ ਦੋ ਸਾਇਕਲ ਦਿੱਤੇ ਪਰ ਉਹ 20 ਸਾਲ ਪਹਿਲਾਂ ਦਿੱਤੇ ਸਨ। ਜੋ ਦਿਸ਼ਾ ਸਿੰਘ ਨਾਲ ਸਨ ਉਹਨਾਂ ਨੂੰ ਵੀ ਸਾਇਕਲ ਮਿਲੇ ਸਨ ਪਰ ਹੁਣ ਉਹਨਾਂ ਨੂੰ ਦੁਬਾਰਾ  ਸਕੂਟੀਆਂ ਮਿਲੀਆਂ ਪਰ ਮੇਰੇ ਭਰਾ ਨੂੰ ਨਹੀਂ ਮਿਲੀ।

ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਮੇਰੇ ਭਰਾ ਨੂੰ ਵੀ ਸਕੂਟੀ ਮਿਲੇ ਅਤੇ ਕਲੱਬ ਵਾਲੇ ਕਹਿ ਰਹੇ ਹਨ ਕਿ ਅਸੀਂ ਇਸਨੂੰ ਸਕੂਟੀ ਦਿੱਤੀ ਹੈ  ਮੈਂ ਪੁੱਛਦਾ ਹਾਂ ਕਿ ਕਦੋਂ ਦਿੱਤੀ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਵੱਲ ਧਿਆਨ ਦੇਣ ਇਹ ਪੁਲਵਾਮਾ ਵਿੱਚ ਹਨ।

ਪੀੜਤ ਨੇ ਸਰਟੀਫਿਕੇਟ ਦਿਖਾਉਂਦੇ ਹੋਏ ਕਿਹਾ ਕਿ ਇਹ ਮੈਨੂੰ ਡਾਕਟਰਾਂ ਨੇ ਦਿੱਤਾ ਹੈ ਇਸ ਤੇ ਲਿਖਿਆ ਹੈ ਕਿ ਮੈਂ ਚਲ ਫਿਰ ਨਹੀਂ ਸਕਦਾ। ਕੋਈ ਮੈਨੂੰ ਕਹਿੰਦਾ  ਸਕੂਟੀ ਲਈ 10 ਦਿਨ ਬਾਅਦ ਆ ਜਾਓ ਕੋਈ ਮੈਨੂੰ ਕਹਿੰਦਾ ਹੈ ਕਿ 7 ਦਿਨ ਬਾਅਦ ਆ ਜਾਓ। ਮੈਂ  ਬਹੁਤ ਚੱਕਰ ਲਗਾਏ ਹਨ। ਮੇਰੀ ਕੋਈ ਗੱਲ ਨਹੀਂ ਸੁਣ ਰਿਹਾ।

ਪੜੋਸੀ ਇਕਬਾਲ ਸਿੰਘ  ਨੇ ਦੱਸਿਆ ਕਿ ਦਿਸ਼ਾਂ ਨੇ  ਕਈ ਵਾਰ ਅਪਲਾਈ ਕਰ ਚੁੱਕੇ ਹਨ। 2016 ਵਿੱਚ ਵੀ ਸਕੂਟੀਆਂ ਦਿੱਤੀਆਂ ਗਈਆਂ, 2017 , 2018, 2019 ਅਤੇ 2020 'ਚ ਵੀ ਦਿੱਤੀਆਂ ਗਈਆਂ ਪਰ ਅੱਜ ਤੱਕ ਇਸਨੂੰ ਕੋਈ ਵੀ ਸਕੂਟੀ ਨਹੀਂ ਦਿੱਤੀ ਗਈ।

ਇਹ ਕਈ ਵਾਰ ਜਾ ਚੁੱਕੇ ਹਨ ਇਹ ਲਾਕਡਾਊਨ, ਗਰਮੀ ਅਤੇ  ਤੱਪਦੀ ਧੁੱਪ ਵਿੱਚ ਵੀ ਕਈ ਵਾਰ ਜਾ ਚੁੱਕੇ ਹਨ। ਹੁਣ ਤੁਸੀਂ ਮੀਡੀਆ ਵਾਲੇ ਇਸ ਦੀ ਆਵਾਜ਼ ਨੂੰ ਲੋਕਾਂ ਤੱਕ  ਪਹੁੰਚਾਓ ਇਸਦੇ  ਘਰ ਦੀ ਹਾਲਤ  ਨੂੰ ਵਿਖਾਓ। ਗੁਵਾਂਢੀਆਂ ਨੇ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਸਰਕਾਰ ਇਸਦੀ ਮਦਦ ਕਰੇ।  ਪੀੜਤ ਦਾ ਕਹਿਣਾ ਹੈ ਕਿ ਉਹ  ਸਕੂਟੀ ਲਈ ਬਹੁਤ ਵਾਰ ਫਾਰਮ ਭਰ ਚੁੱਕਿਆਂ ਹੈ।