ਭਾਰਤ ਨੇ ਕੀਤਾ ਪਰਮਾਣੂ ਸਮਰਥਾ ਵਾਲੀ ਬੈਲੀਸਟਿਕ ਮਿਜ਼ਾਈਲ ਦਾ ਸਫ਼ਲ ਤਜਰਬਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਕੀਤਾ ਪਰਮਾਣੂ ਸਮਰਥਾ ਵਾਲੀ ਬੈਲੀਸਟਿਕ ਮਿਜ਼ਾਈਲ ਦਾ ਸਫ਼ਲ ਤਜਰਬਾ

image

ਬਾਲਾਸੋਰ, 3 ਅਕਤੂਬਰ : ਅਸਲ ਕੰਟਰੋਲ ਰੇਖਾ 'ਤੇ ਚੀਨ ਨਾਲ ਚਲਦੇ ਤਣਾਅ ਵਿਚਕਾਰ ਓਡੀਸ਼ਾ ਦੇ ਬਾਲਾਸੋਰ 'ਚ ਭਾਰਤ ਨੇ ਪਰਮਾਣੂ ਸਮਰੱਥਾ ਵਾਲੀ ਸ਼ੌਰਿਆ ਮਿਜ਼ਾਈਲ ਦੇ ਨਵੇਂ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਹੈ। ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਇਹ ਪਰਮਾਣੂ ਸਮਰੱਥਾ ਵਾਲੀ ਬੈਲੀਸਟਿਕ ਮਿਜ਼ਾਈਲ 800 ਕਿਮੀ ਦੂਰੀ ਤਕ ਟੀਚੇ ਦੇ ਅੰਦਰ ਤਕ ਦਾਖ਼ਲ ਹੋਣ 'ਚ ਸਮਰੱਥ ਹੈ। ਇਹ ਮਿਜ਼ਾਈਲ ਹਲਕੀ ਤੇ ਸੰਚਾਲਤ ਕਰਨ 'ਚ ਬਲਕਿ ਹਲਕੀ ਹੈ।

image

ਇਸ ਤੋਂ ਪਹਿਲਾਂ ਬੁਧਵਾਰ ਨੂੰ ਡੀਆਰਡੀਉ ਨੇ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਕ੍ਰੂਜ ਮਿਜ਼ਾਈਲ ਬ੍ਰਹਮੋਸ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਸੀ। ਇਹ ਸੁਰਸਸੋਨਿਕ ਮਿਜ਼ਾਈਲ ਆਵਾਜ਼ ਦੀ ਗਤੀ ਤੋਂ ਵੀ 2.8 ਗੁਣਾ ਤੇਜ਼ ਗਤੀ ਨਾਲ ਅਪਣੇ ਟੀਚੇ ਨੂੰ ਪੂਰਾ ਕਰਨ ਸਮਰੱਥ ਹੈ। ਬ੍ਰਹਮੋਸ ਦਾ ਪਹਿਲਾਂ ਪ੍ਰੀਖਣ 12 ਜੂਨ 2001 ਨੂੰ ਆਈਟੀਆਰ ਚਾਂਦੀਪੁਰਾ ਤੋਂ ਹੀ ਕੀਤਾ ਗਿਆ ਸੀ।  (ਏਜੰਸੀ)