ਸਿੱਖ ਸੰਗਤਾਂ ਲਈ ਆਈ ਵੱਡੀ ਖੁਸ਼ਖ਼ਬਰੀ, ਮੁੜ ਖੁੱਲ੍ਹ ਸਕਦਾ ਹੈ ਕਰਤਾਰਪੁਰ ਲਾਂਘਾ
ਸਵੇਰ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਆਉਣ ਦੀ ਇਜਾਜ਼ਤ ਹੋਵੇਗੀ।
ਨਵੀਂ ਦਿੱਲੀ: ਸਿੱਖ ਸੰਗਤਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ ਇਹ ਖੁਸ਼ਖ਼ਬਰੀ ਕਰਤਾਰਪੁਰ ਕਾਰੀਡੋਰ ਨਾਲ ਸੰਬਧਿਤ ਹੈ। ਪਾਕਿਸਤਾਨੀ ਮੀਡੀਆ ਤੋਂ ਮਿਲੀਆਂ ਖਬਰਾਂ ਅਨੁਸਾਰ ਪਾਕਿਸਤਾਨੀ ਸਰਕਾਰ ਨੇ ਬੀਤੇ ਕੱਲ੍ਹ ਜਾਣਕਾਰੀ ਦਿੱਤੀ ਹੈ
ਕਿ ਕੋਰੋਨਾਵਾਇਰਸ ਦੀ ਅਵਸਥਾ 'ਚ ਬਿਹਤਰ ਸੁਧਾਰ ਮਗਰੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗਲਿਆਰਾ ਮੁੜ ਖੋਲ੍ਹਿਆ ਗਿਆ। ਪਾਕਿਸਤਾਨ ਭਾਰਤ ਵਿਚਾਲੇ ਹੋਏ ਦੁਪੱਖੀ ਸਮਝੌਤੇ 2019 ਤਹਿਤ ਭਾਰਤੀ ਯਾਤਰੀਆਂ ਨੂੰ ਸਵੇਰ ਵੇਲੇ ਤੋਂ ਲੈ ਕੇ ਸਾਮਾਂ ਤੱਕ ਆਉਣ ਦੀ ਇਜਾਜ਼ਤ ਹੋਵੇਗੀ।
ਪਰ ਇਸ ਲਈ ਕੋਰੋਨਾ ਮਹਾਮਾਰੀ ਤੋਂ ਸੁਰੱਖਿਆ ਲਈ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਯਕੀਨੀ ਹੋਵੇਗੀ। ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਲਾਂਘਾ 4.7 ਕਿਲੋਮੀਟਰ ਲੰਮਾ ਰਸਤਾ ਹੈ
ਜੋ ਭਾਰਤ ਦੇ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਸਾਹਿਬ ਅਤੇ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ। ਪਿਛਲੇ ਸਾਲ ਇਸ ਦਾ ਉਦਘਾਟਨ ਹੋਇਆ ਸੀ। ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਨੇ ਮਾਰਚ ਵਿੱਚ ਬੰਦ ਕਰ ਦਿੱਤਾ ਸੀ।
ਪਾਕਿਸਤਾਨ ਦੀ ਸਰਕਾਰ ਨੇ ਵੀ ਪਾਕਿਸਤਾਨੀ ਨਾਗਰਿਕਾਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਸੀ। ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਯਾਦਗਾਰੀ ਤੌਰ 'ਤੇ ਜੂਨ ਵਿਚ ਦੁਬਾਰਾ ਖੋਲ੍ਹਿਆ ਗਿਆ ਸੀ, ਜਿਸ ਵਿਚ ਭਾਰਤ ਨੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਨਾਲ ਲਾਂਘਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ।