NEET ਪ੍ਰੀਖਿਆ ਦਾ ਰਿਜ਼ਲਟ ਅਕਤੂਬਰ ਦੀ ਇਸ ਤਰੀਕ ਨੂੰ ਹੋ ਸਕਦਾ ਹੈ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੀਟ 2020 ਦੇ ਨਤੀਜੇ 12 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ।

neet result

ਨਵੀਂ ਦਿੱਲੀ -ਨੈਸ਼ਨਲ ਟੈਸਟਿੰਗ ਏਜੰਸੀ ਦੇ ਵਲੋਂ ਦੇਸ਼ ਭਰ 'ਚ  13 ਸਤੰਬਰ ਨੂੰ ਨੀਟ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ 'ਚ 15 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।  ਕੋਰੋਨਾ ਕਾਲ 'ਚ ਇਸ ਪ੍ਰੀਖਿਆ 'ਚ ਉਮੀਦਵਾਰਾਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।  ਤਾਜ਼ਾ ਜਾਣਕਾਰੀ ਅਨੁਸਾਰ ਨੀਟ 2020 ਦੇ ਨਤੀਜੇ 12 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ।

ਇਸ ਪ੍ਰੀਖਿਆ ਦੇ ਜ਼ਰੀਏ ਐਮਬੀਬੀਐਸ ਨੂੰ ਲਗਭਗ 80,005 ਸੀਟਾਂ, ਬੀਡੀਐਸ ਨੂੰ 26,949 ਸੀਟਾਂ 'ਤੇ ਅਤੇ ਆਯੂਸ਼ ਕੋਰਸਾਂ ਨੂੰ 52,720 ਸੀਟਾਂ 'ਤੇ ਇੰਡੀਅਨ ਮੈਡੀਕਲ ਅਤੇ ਡੈਂਟਲ ਕਾਲਜਾਂ 'ਚ ਦਾਖਲਾ ਦਿੱਤਾ ਜਾਵੇਗਾ।