ਲੰਬੀ ਬਿਮਾਰੀ ਤੋਂ ਬਾਅਦ ਮਸ਼ਹੂਰ ਸਮਾਜ ਸੇਵਕ ਪੁਸ਼ਪਾ ਭਾਵੇ ਦੀ ਹੋਈ ਮੌਤ
ਪੱਤਰਕਾਰ ਨੇ ਭਾਵੇ ਬਹੁਪੱਖੀ ਸ਼ਖਸੀਅਤ ਦੱਸਿਆ, ਉਨ੍ਹਾਂ ਕਿਹਾ ਕਿ ਭਾਵੇ ਇਕ ਸਿੱਖਿਆ ਸ਼ਾਸਤਰੀ ਅਤੇ ਬੁੱਧੀਜੀਵੀ ਸਨ ਪਰ ਉਹ ਆਮ ਨਾਗਰਿਕਾਂ ਦੇ ਹੱਕਾਂ ਲਈ ਲੜਦੇ ਸਨ
Pushpa Bhave
ਮੁੰਬਈ- ਮਸ਼ਹੂਰ ਸਮਾਜ ਸੇਵਿਕਾ ਪੁਸ਼ਪਾ ਭਾਵੇ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਹ 81 ਸਾਲਾਂ ਦੀ ਸੀ, ਉਸਦੇ ਜਾਣਕਾਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੁਹਨਾਂ ਦੀ ਮੌਤ ਸ਼ੁੱਕਰਵਾਰ ਰਾਤ ਨੂੰ ਹੋ ਗਈ ਸੀ। ਜਾਣਕਾਰਾਂ ਅਨੁਸਾਰ ਭਾਵੇ ਦੇ ਪਰਿਵਾਰ ਵਿੱਚ ਉਸਦਾ ਪਤੀ ਆਨੰਦ ਭਾਵੇ ਹੈ।