ਮਹਾਗਠਜੋੜ ਨੇ ਕੀਤਾ ਸੀਟਾਂ ਦਾ ਐਲਾਨ, ਰਾਜਦ 144 ਅਤੇ ਕਾਂਗਰਸ 70 ਸੀਟਾਂ ਤੇ ਲੜੇਗੀ ਚੋਣ
ਰਾਜਦ ਅਪਣੇ ਕੋਟੇ ਤੋਂ ਝਾਮੁਮੋ ਅਤੇ ਵੀ.ਆਈ.ਪੀ. ਨੂੰ ਦੇਵੇਗਾ ਸੀਟ
ਪਟਨਾ, 3 ਅਕਤੂਬਰ : ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲੇ ਮਹਾਗਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦਾ ਐਲਾਨ ਕਰ ਦਿਤਾ ਹੈ। ਰਾਜਦ 144, ਕਾਂਗਰਸ 77 ਅਤੇ ਖੱਬੇ ਪੱਖੀ ਦਲ 29 ਸੀਟਾਂ 'ਤੇ ਚੋਣ ਲੜਨਗੇ। ਰਾਜਦ ਅਤੇ ਵਿਰੋਧੀ ਧਿਰ ਦੇ ਆਗੁ ਤੇਜਸਵੀ ਪ੍ਰਸਾਦ ਯਾਦਵ, ਕਾਂਗਰਸ ਵਿਧਾਨਮੰਡਲ ਦਲ ਦੇ ਨੇਤਾ ਸਦਾਨੰਦ ਸਿੰਘ, ਕਾਂਗਰਸ ਸਕ੍ਰੀਨਿੰਗ ਕਮੇਟੀ ਦੇ ਪ੍ਰਧਾਨ ਅਵਿਨਾਸ਼ ਪਾਂਡੇ ਸਮੇਤ ਹੋਰ ਦਲ ਦੇ ਪ੍ਰਧਾਨ ਅਤੇ ਆਗੂਆਂ ਦੀ ਹਾਜ਼ਰੀ 'ਚ ਇਥੇ ਪੱਤਰਕਾਰ ਸੰਮੇਲਨ 'ਚ ਮਹਾਗਠਜੋੜ ਨੇ ਸੀਟਾਂ ਦਾ ਐਲਾਨ ਕੀਤਾ।
image
ਮਹਾਗਠਜੋੜ 'ਚ ਹੋਏ ਸੀਟਾਂ ਦੇ ਤਾਲਮੇਲ ਦੇ ਅਧੀਨ ਰਾਜਦ ਨੂੰ 144, ਕਾਂਗਰਸ ਨੂੰ 70 ਅਤੇ ਖੱਬੇ ਪੱਖੀ ਦਲਾਂ ਨੂੰ 29 ਸੀਟਾਂ ਦਿਤੀਆਂ ਗਈਆਂ ਹਨ।
ਰਾਜਦ ਅਪਣੇ ਕੋਟੇ ਤੋਂ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਨੂੰ ਸੀਟ ਦੇਵੇਗਾ। ਉਥੇ ਹੀ ਖੱਬੇ ਪੱਖੀ ਦਲਾਂ ਦੇ ਖਾਤੇ 'ਚ 29 ਸੀਟਾਂ 'ਚੋਂ 19 ਸੀਟਾਂ ਤੇ ਭਾਰਤ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦ (ਭਾਕਪਾ-ਮਾਲੇ), 6 ਸੀਟਾਂ 'ਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਅਤੇ ਚਾਰ ਸੀਟਾਂ 'ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਉਮੀਦਵਾਰ ਚੋਣ ਲੜਨਗੇ। (ਏਜੰਸੀ)