ਮਹਾਤਮਾ ਗਾਂਧੀ ਨੂੰ 'ਮਹਿਸ਼ਾਸੁਰ' ਵਜੋਂ ਦਿਖਾਉਣ ਨਾਲ ਖੜ੍ਹਾ ਹੋਇਆ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਕਥਿਤ ਤੌਰ 'ਤੇ 'ਮਹਿਸ਼ਾਸੁਰ' ਵਜੋਂ ਪੇਸ਼ ਕੀਤੇ ਜਾਣ ਦੀ ਨਿਖੇਧੀ ਕੀਤੀ।

photo

 

ਕੋਲਕਾਤਾ : ਕੋਲਕਾਤਾ ਵਿੱਚ 2 ਅਕਤੂਬਰ ਗਾਂਧੀ ਜੈਅੰਤੀ ਵਾਲੇ ਦਿਨ ਇੱਕ ਦੁਰਗਾ ਪੂਜਾ ਪੰਡਾਲ 'ਚ ‘ਮਹਿਸ਼ਾਸੁਰ’ ਦੀ ਥਾਂ ’ਤੇ ਮਹਾਤਮਾ ਗਾਂਧੀ ਦੀ ਮੂਰਤੀ ਲਾਉਣ ਨਾਲ ਵਿਵਾਦ ਖੜ੍ਹਾ ਹੋ ਗਿਆ। ਦੱਖਣ-ਪੱਛਮੀ ਕੋਲਕਾਤਾ ਵਿੱਚ ਰੂਬੀ ਕਰਾਸਿੰਗ ਨੇੜੇ, ਅਖਿਲ ਭਾਰਤੀ ਹਿੰਦੂ ਮਹਾਸਭਾ ਪੂਜਾ ਦੇ ਪ੍ਰਬੰਧਕਾਂ ਨੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਦੇ ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਵਰਗੀ ਦਿਖਾਈ ਦਿੰਦੀ ਮੂਰਤੀ ਵਿੱਚ ਤਬਦੀਲੀ ਕਰ ਦਿੱਤੀ। 

ਪ੍ਰਬੰਧਕਾਂ ਨੇ ਕਿਹਾ ਕਿ ਉਕਤ ਮਾਮਲੇ 'ਚ ਸਮਾਨਤਾਵਾਂ 'ਸਿਰਫ਼ ਇੱਕ ਸੰਜੋਗ' ਸਨ।  ਕਿਹਾ ਗਿਆ ਹੈ ਕਿ ਪੂਜਾ ਦਾ ਆਯੋਜਨ ਕਰਨ ਵਾਲੇ ਪ੍ਰਬੰਧਕਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। “ਪੁਲਿਸ ਨੇ ਸਾਨੂੰ ਇਸ ਵਿੱਚ ਤਬਦੀਲੀ ਕਰਨ ਲਈ ਕਿਹਾ, ਅਤੇ ਅਸੀਂ ਉਨ੍ਹਾਂ ਦੀ ਗੱਲ ਪ੍ਰਵਾਨ ਕੀਤੀ। ਅਸੀਂ ਮਹਿਸ਼ਾਸੁਰ ਦੀ ਮੂਰਤੀ 'ਤੇ ਮੁੱਛਾਂ ਅਤੇ ਵਾਲ ਲਗਾ ਦਿੱਤੇ।" ਪ੍ਰਬੰਧਕਾਂ ਨੇ ਕਿਹਾ। ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਹਾਤਮਾ ਗਾਂਧੀ ਨੂੰ ਕਥਿਤ ਤੌਰ 'ਤੇ 'ਮਹਿਸ਼ਾਸੁਰ' ਵਜੋਂ ਪੇਸ਼ ਕੀਤੇ ਜਾਣ ਦੀ ਨਿਖੇਧੀ ਕੀਤੀ।