CJI DY Chandrachud : ''ਤੁਹਾਡੀ ਹਿੰਮਤ ਕਿਵੇਂ ਹੋਈ ਇਧਰ ਝਾਕਣ ਦੀ'', CJI ਚੰਦਰਚੂੜ ਨੇ ਅਦਾਲਤ 'ਚ ਵਕੀਲ ਨੂੰ ਲਗਾਈ ਫਟਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

'ਫਿਰ ਤਾਂ ਕੱਲ੍ਹ ਤੁਸੀਂ ਮੇਰੇ ਘਰ ਵੀ ਆ ਜਾਓਗੇ ਅਤੇ ਮੇਰੇ ਨਿੱਜੀ ਸੈਕਟਰੀ ਜਾਂ ਸਟੈਨੋਗ੍ਰਾਫਰ ਨੂੰ ਪੁਛੋਗੇ ਕਿ ਮੈਂ ਕੀ ਕਰ ਰਿਹਾ ਹਾਂ'

CJI DY Chandrachud

CJI DY Chandrachud : ਦੇਸ਼ ਦੇ ਚੀਫ਼ ਜਸਟਿਸ (CJI) ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਸੁਪਰੀਮ ਕੋਰਟ 'ਚ ਭਰੀ ਅਦਾਲਤ 'ਚ ਓਦੋਂ ਭੜਕੇ ,ਜਦੋਂ ਇੱਕ ਵਕੀਲ ਨੇ ਸੀਜੇਆਈ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੂੰ ਕਿਹਾ ਕਿ ਇਹ ਕਿਹਾ ਕਿ ਉਸ ਨੇ ਕੋਰਟ ਮਾਸਟਰ ਤੋਂ ਅਦਾਲਤ ਵਿੱਚ ਲਿਖੇ ਆਰਡਰ ਦੇ ਬਾਰੇ 'ਚ ਕਰਾਸ ਚੈੱਕ ਕੀਤਾ। ਏਨਾ ਸੁਣਦੇ ਹੀ CJI ਚੰਦਰਚੂੜ ਗੁੱਸਾ ਹੋ ਗਏ। 

ਉਨ੍ਹਾਂ ਨੇ ਉਸ ਵਕੀਲ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ, "ਤੁਸੀਂ ਕੋਰਟ ਮਾਸਟਰ ਤੋਂ ਇਹ ਪੁੱਛਣ ਦੀ ਹਿੰਮਤ ਕਿਵੇਂ ਕੀਤੀ ਕਿ ਮੈਂ ਅਦਾਲਤ ਵਿਚ ਕੀ ਲਿਖਵਾਇਆ ਹੈ? ਤੁਸੀਂ ਕੋਰਟ ਮਾਸਟਰ ਦੀ ਡਾਇਰੀ ਦੇਖਣ ਦੀ ਹਿੰਮਤ ਕਿਵੇਂ ਕੀਤੀ ? ਫਿਰ ਤਾਂ ਕੱਲ੍ਹ ਤੁਸੀਂ ਮੇਰੇ ਘਰ ਵੀ ਆ ਜਾਓਗੇ ਅਤੇ ਮੇਰੇ ਨਿੱਜੀ ਸੈਕਟਰੀ ਜਾਂ ਸਟੈਨੋਗ੍ਰਾਫਰ ਨੂੰ ਪੁਛੋਗੇ ਕਿ ਮੈਂ ਕੀ ਕਰ ਰਿਹਾ ਹਾਂ। ਕੀ ਵਕੀਲ ਆਪਣਾ ਸਾਰਾ ਵਿਵੇਕ ਖੋ ਚੁੱਕੇ ਹਨ।" "

ਇਸ 'ਤੇ ਵਕੀਲ ਨੇ ਕਿਹਾ ਕਿ ਕੋਰਟ ਮਾਸਟਰ ਦੀ ਡਾਇਰੀ ਤੋਂ ਪਤਾ ਲੱਗਿਆ ਕਿ ਸਾਲਸ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਸੀਜੇਆਈ ਨੇ ਆਪਣੇ ਕੋਰਟ ਮਾਸਟਰ ਨੂੰ ਕਿਹਾ, "ਕੀ ਤੁਸੀਂ ਉਸ ਨੂੰ ਕੁਝ ਬੋਲਿਆ ਸੀ ?" ਇਸ 'ਤੇ ਕੋਰਟ ਮਾਸਟਰ ਨੇ ਸੀਜੇਆਈ ਨੂੰ ਕੁਝ ਦੱਸਿਆ। ਇਸ ਤੋਂ ਬਾਅਦ ਵੀ ਜਸਟਿਸ ਚੰਦਰਚੂੜ ਚੁੱਪ ਨਹੀਂ ਹੋਏ। ਉਨ੍ਹਾਂ ਨੇ ਅੱਗੇ ਕਿਹਾ, "ਉਹ ਤਾਂ ਕੁਝ ਹੋਰ ਦੱਸ ਰਹੇ ਹਨ।" ਸੀਜੇਆਈ ਨੇ ਕਿਹਾ ਕਿ ਅੰਤਮ ਆਦੇਸ਼ ਉਹ ਹੁੰਦਾ ਹੈ , ਜਿਸ 'ਤੇ ਅਸੀਂ ਦਸਤਖਤ ਕਰਦੇ ਹਾਂ। ਉਨ੍ਹਾਂ ਨੇ ਕਿਹਾ, "ਇਹ ਅਜ਼ੀਬੋਗਰੀਬ ਚਾਲਾਂ ਨੂੰ ਦੁਬਾਰਾ ਨਾ ਅਜਮਾਉਣਾ।"

ਇਸ ਤੋਂ ਬਾਅਦ ਜਸਟਿਸ ਚੰਦਰਚੂੜ ਨੇ ਕਿਹਾ, “ਇਹ ਨਾ ਭੁੱਲੋ, ਮੈਂ ਅਜੇ ਵੀ ਇੰਚਾਰਜ ਹਾਂ, ਭਾਵੇਂ ਥੋੜ੍ਹੇ ਦਿਨ ਲਈ ਹਾਂ ਕਿਉਂਕਿ ਹੁਣ ਮੇਰਾ ਕਾਰਜਕਾਲ ਜ਼ਿਆਦਾ ਨਹੀਂ ਬਚਿਆ ਹੈ ਪਰ ਮੈਂ ਆਪਣੇ ਆਖਰੀ ਦਿਨ ਤੱਕ ਇਸ ਅਦਾਲਤ ਦਾ ਇੰਚਾਰਜ ਹਾਂ। " ਚੀਫ਼ ਜਸਟਿਸ ਨੇ ਇਹ ਸਖ਼ਤ ਟਿੱਪਣੀ ਇੱਕ ਸਾਲਸੀ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਦੱਸ ਦੇਈਏ ਕਿ ਜਸਟਿਸ ਚੰਦਰਚੂੜ 10 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਦੇਸ਼ ਦੇ ਅਗਲੇ ਚੀਫ਼ ਜਸਟਿਸ ਹੋਣਗੇ।