Doctor shot dead : ਦਿੱਲੀ ਦੇ ਹਸਪਤਾਲ 'ਚ ਇਲਾਜ ਕਰਵਾਉਣ ਆਏ ਨੌਜਵਾਨਾਂ ਨੇ ਡਾਕਟਰ ਨੂੰ ਮਾਰੀ ਗੋਲੀ, ਮੌਤ
ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਇਸ 'ਚ 16 ਸਾਲ ਦੀ ਉਮਰ ਦੇ 2 ਲੜਕਿਆਂ ਦੀ ਸ਼ਮੂਲੀਅਤ ਹੋ ਸਕਦੀ
Doctor shot dead : ਦੱਖਣ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ਵਿੱਚ ਇੱਕ ਨਰਸਿੰਗ ਹੋਮ ਦੇ ਅੰਦਰ ਸਵੇਰੇ ਇੱਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਕਿਸ਼ੋਰ ਲੱਗ ਰਹੇ ਸੀ ਅਤੇ ਇਲਾਜ ਲਈ ਆਏ ਸੀ ਅਤੇ ਉਨ੍ਹਾਂ ਨੇ ਦੇਰ ਰਾਤ ਕਰੀਬ 1.45 ਵਜੇ ਯੂਨਾਨੀ ਡਾਕਟਰ ਜਾਵੇਦ ਅਖਤਰ ਨੂੰ ਗੋਲੀ ਮਾਰ ਦਿੱਤੀ। ਇਕ ਪੁਲਸ ਅਧਿਕਾਰੀ ਮੁਤਾਬਕ ਅਖਤਰ ਨੂੰ ਕੁਰਸੀ 'ਤੇ ਪਾਇਆ ਗਿਆ, ਉਸ ਦੇ ਸਿਰ 'ਚੋਂ ਖੂਨ ਵਹਿ ਰਿਹਾ ਸੀ।
ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਇਸ 'ਚ 16 ਸਾਲ ਦੀ ਉਮਰ ਦੇ 2 ਲੜਕਿਆਂ ਦੀ ਸ਼ਮੂਲੀਅਤ ਹੋ ਸਕਦੀ ਹੈ, ਜੋ ਰਾਤ ਕਰੀਬ 1 ਵਜੇ ਤਿੰਨ ਬਿਸਤਰਿਆਂ ਵਾਲੇ ਨੀਮਾ ਹਸਪਤਾਲ 'ਚ ਡਰੈਸਿੰਗ ਲਈ ਆਏ ਸਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਦੇ ਪੈਰ ਦੇ ਅੰਗੂਠੇ 'ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਹ ਇੱਕ ਦਿਨ ਪਹਿਲਾਂ ਹਸਪਤਾਲ ਗਿਆ ਸੀ।