ਯੂਪੀ ਤੋਂ ਗਈ ਇਕ ਕਾਲ ਨੇ ਮਿਯਾਮੀ ਏਅਰਪੋਰਟ ਨੂੰ ਉਡਾਉਣ ਦੀ ਦਿਤੀ ਧਮਕੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਅਮਰੀਕਾ ਦੇ ਮਿਯਾਮੀ ਏਅਰਪੋਰਟ ਤੇ ਹਮਲੇ ਦੀ ਧਮਕੀ ਦਿਤੀ ਹੈ ਅਤੇ...

crime

ਲਖਨਊ (ਭਾਸ਼ਾ): ਉੱਤਰ ਪ੍ਰਦੇਸ਼ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਅਮਰੀਕਾ ਦੇ ਮਿਯਾਮੀ ਏਅਰਪੋਰਟ ਤੇ ਹਮਲੇ ਦੀ ਧਮਕੀ ਦਿਤੀ ਹੈ ਅਤੇ ਐਬੀਆਈ ਨੂੰ ਐਨਆਈਏ  ਤੋਂ ਮਦਦ ਮੰਗਣੀ ਪਈ ਜਿਸ ਤੋਂ ਬਾਅਦ ਯੂਪੀ ਪੁਸਿਲ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਐਫਬੀਆਈ ਦੇ ਸੰਪਰਕ ਵਿਚ ਹੈ। ਜਾਣਕਾਰੀ ਮੁਤਾਬਕ ਨੌਜਾਵਨ ਜਾਲੌਨ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਨੇ ਉਸ ਨੂੰ ਇਲਾਹਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ।

ਦੱਸ ਦਈਏ ਕਿ ਨੌਜਵਾਨ ਤੇ ਆਰੋਪ ਹੈ ਕਿ ਉਸ ਨੇ 5 ਵਾਰ ਫੋਨ ਕਰਕੇ ਮਿਯਾਮੀ ਏਅਰਪੋਰਟ ਤੇ ਧਮਕੀ ਦਿਤੀ ਸੀ। ਉੱਥੇ ਹੀ ਪੁਸਿਲ ਗ੍ਰਿਫਤਾਰ ਕੀਤੇ ਨੌਜਵਾਨ ਤੋਂ ਪੁੱਛ ਗਿੱਛ ਕਰ ਰਹੀ ਹੈ ਅਤੇ ਦਿਤੀ ਗਈ ਧਮਕੀ ਦੇ ਕਾਰਨਾ ਦਾ ਪਤਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਕੋਲੋਂ ਬਿਟਕਾਇਨ ਮਨੀ ਵੀ ਬਰਾਮਦ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਹ ਅਪਣਾ ਪੈਸਾ ਰੀਕਵਰ ਕਰਨਾ ਚਾਹੁੰਦਾ ਸੀ ਅਤੇ ਨਾਲ ਹੀ ਉਸ ਨੇ ਫਰਜ਼ੀ ਨਾਮ ਤੋਂ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨਾਲ ਸੰਪਰਕ ਕੀਤਾ ਸੀ। ਦੱਸ ਦਈਏ ਕਿ ਏਜੰਸੀ ਤੋਂ ਜਵਾਬ ਨਾ ਮਿਲਣ ਤੇ ਉਸ ਨੇ ਮਿਯਾਮੀ ਏਅਰਪੋਰਟ ਤੇ ਕਾਲ ਕੀਤੀ ਅਤੇ ਗ੍ਰੇਨੇਡ ਤੋਂ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦਿਤੀ।