30 ਨਵੰਬਰ ਤੋਂ ਪਹਿਲਾਂ ਜਮ੍ਹਾ ਕਰਵਾਉਣ 'ਲਾਈਫ਼ ਸਰਟੀਫਿਕੇਟ' ਨਹੀਂ ਤਾਂ ਰੁਕੇਗੀ ਪੈਨਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਐੱਸ.ਬੀ.ਆਈ. ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਪੈਨਸ਼ਨਧਾਰਕਾਂ ਨੂੰ ਦਿਤਾ ਨਿਰਦੇਸ਼

Submit Life Certificate By November 30 To Continue Receiving Pension, Warns SBI

ਨਵੀਂ ਦਿੱਲੀ : ਜੇਕਰ ਤੁਹਾਡੇ ਘਰ 'ਚ ਕੋਈ ਪੈਨਸ਼ਨਧਾਰਕ ਹੈ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਸਾਰੇ ਪੈਨਸ਼ਨ ਖਾਤਾਧਾਰਕਾਂ ਲਈ ਵਿਸ਼ੇਸ਼ ਸੂਚਨਾ ਜਾਰੀ ਕੀਤੀ ਹੈ। ਐੱਸ.ਬੀ.ਆਈ. ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਪੈਨਸ਼ਨਧਾਰਕਾਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਸੁਚਾਰੂ ਰੂਪ ਨਾਲ ਪੈਨਸ਼ਨ ਦੀ ਰਾਸ਼ੀ ਪਾਉਣ ਲਈ 30 ਨਵੰਬਰ 2019 ਤਕ ਲਾਈਫ ਸਰੀਫਿਕੇਟ 'ਜੀਵਨ ਪ੍ਰਮਾਣ ਪੱਤਰ' ਜਮ੍ਹਾਂ ਕਰਵਾਉਣ, ਨਹੀਂ ਤਾਂ 'ਚ ਆਉਣ ਵਾਲੀ ਪੈਨਸ਼ਨ ਰੋਕੀ ਜਾ ਸਕਦੀ ਹੈ।

ਵਰਣਨਯੋਗ ਹੈ ਕਿ ਐਸ.ਬੀ.ਆਈ. ਦੇ ਕੋਲ ਲਗਭਗ 36 ਲੱਖ ਪੈਨਸ਼ਨ ਖਾਤੇ ਸਨ ਅਤੇ 14 ਸੈਂਟਰੇਲਾਈਜ਼ਡ ਪੈਨਸ਼ਨ ਪ੍ਰੋਸੈਸਿੰਗ ਸੇਲ ਹੈ। ਦੇਸ਼ 'ਚ ਸਭ ਤੋਂ ਜ਼ਿਆਦਾ ਪੈਨਸ਼ਨ ਖਾਤੇ ਐੱਸ.ਬੀ.ਆਈ. ਦੇ ਕੋਲ ਹੀ ਹਨ। ਬੈਂਕ ਮੁਤਾਬਕ ਸਰਟੀਫਿਕੇਟ ਜਾਂ ਤਾਂ ਬ੍ਰਾਂਚ 'ਚ ਜਮ੍ਹਾ ਕੀਤਾ ਜਾ ਸਕਦਾ ਹੈ ਜਾਂ ਘਰ ਬੈਠੇ ਆਨਲਾਈਨ ਵੀ ਜਮ੍ਹਾ ਕਰਨ ਦੀ ਸੁਵਿਧਾ ਉਪਲੱਬਧ ਹੈ। ਬੈਂਕ ਦੇ ਮੁਤਾਬਕ ਆਨਲਾਈਨ ਆਧਾਰ ਬੇਸਟ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਨੂੰ ਸਿਰਫ ਕੁਝ ਮਿੰਟ ਲੱਗਣਗੇ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ 10 ਨਵੰਬਰ 2014 ਨੂੰ ਆਧਾਰ ਬੇਸਡ ਡਿਜੀਟਲ ਲਾਈਫ ਸਰਟੀਫਿਕੇਟ 'ਜੀਵਨ ਪ੍ਰਮਾਣ' ਲਾਂਚ ਕੀਤਾ ਸੀ।

ਐਸ.ਬੀ.ਆਈ.ਦੇ ਮੁਤਾਬਕ ਪੈਨਸ਼ਨਧਾਰਕ ਇਕ ਤਾਂ ਆਪਣੀ ਹੋਮ ਬ੍ਰਾਂਚ ਜਾਂ ਫਿਰ ਨਜ਼ਦੀਕੀ ਬ੍ਰਾਂਚ 'ਚ ਜਾ ਕੇ ਫਿਜ਼ੀਕਲ ਤੌਰ 'ਤੇ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ। ਬੈਂਕ ਦੀ ਬ੍ਰਾਂਚ ਤੋਂ ਹੀ ਉਨ੍ਹਾਂ ਨੂੰ ਇਕ ਫਾਰਮ ਮਿਲੇਗਾ ਜਿਸ ਨੂੰ ਭਰਕੇ ਜਮ੍ਹਾ ਕਰਨਾ ਹੁੰਦਾ ਹੈ। ਉੱਧਰ ਬੈਂਕ ਨੇ ਹੁਣ ਘਰ ਬੈਠੇ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ। ਸਰਕਾਰੀ ਕਰਮਚਾਰੀ ਉਮੰਗ ਐਪ ਦੇ ਰਾਹੀਂ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ। ਇਸ ਦੇ ਇਲਾਵਾ ਆਧਾਰ ਸੈਂਟਰ ਅਤੇ ਸੀ.ਐੱਸ.ਸੀ. ਭਾਵ ਕਾਮਨ ਸਰਵਿਸ ਸੈਂਟਰ ਦੇ ਰਾਹੀਂ ਵੀ ਜਿਉਂਦੇ ਰਹਿਣ ਦਾ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮ੍ਹਾ ਕੀਤਾ ਜਾ ਸਕਦਾ ਹੈ। ਇਸ ਦਾ ਵੇਰਵਾ ਪ੍ਰਮਾਣ ਦੀ ਅਧਿਕਾਰਿਕ ਵੈੱਬਸਾਈਟ ਦੇ ਲੋਕੇਟ ਸੈਂਟਰ ਦੇ ਲਿੰਕ 'ਚ ਜਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।