ਖੁੱਲ੍ਹਾ ਖਾ-ਪੀ ਕੇ ਵੀ ਬਿਹਾਰ ਨੂੰ ਲਾਲਚ ਦੀਆਂ ਨਿਗਾਹਾ ਨਾਲ ਦੇਖ ਰਹੇ ਨੇ ਕੁੱਝ ਲੋਕ - ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਲੋਕਾਂ ਨੂੰ ਪਤਾ ਹੈ ਕਿ ਸੂਬੇ ਦਾ ਵਿਕਾਸ ਕੌਣ ਕਰੇਗਾ

Narendra Modi

ਨਵੀਂ ਦਿੱਲੀ - ਬਿਹਾਰ ਵਿਚ ਆਖਰੀ ਪੜਾਅ ਦੇ ਚੋਣ ਪ੍ਰਚਾਰ ਲਈ ਨਰਿੰਦਰ ਮੋਦੀ ਨੇ ਫਾਰਬਿਸਗੰਜ ਵਿਚ ਜਨਤ ਨੂੰ ਸੰਬੋਧਨ ਕੀਤਾ। ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ ਇਕ ਗੱਲ ਤਾਂ ਸਾਫ਼ ਹੈ ਕਿ ਬਿਹਾਰ ਦੀ ਜਨਤਾ ਨੇ ਡੰਕੇ ਦੀ ਚੋਟ 'ਤੇ ਸੰਦੇਸ਼ ਦਿੱਤਾ ਹੈ ਕਿ ਬਿਹਾਰ ਵਿਚ ਇਕ ਵਾਰ ਫਿਰ ਐੱਨਡੀਏ ਸਰਕਾਰ ਬਣਨ ਜਾ ਰਹੀ ਹੈ। ਬਿਹਾਰ ਦੇ ਲੋਕਾਂ ਨੇ ਜੰਗਲਰਾਜ ਅਤੇ ਡਬਲ ਯੁਵਰਾਜ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ। 

ਪੀਐਮ ਮੋਦੀ ਨੇ ਕਿਹਾ- ‘ਅੱਜ ਜੋ ਲੋਕ ਐੱਨ ਡੀ ਏ ਦੇ ਵਿਰੋਧ ਵਿਚ ਖੜ੍ਹੇ ਹਨ, ਇੰਨਾ ਖਾਣ ਤੋਂ ਬਾਅਦ ਫਿਰ ਲਾਲਚ ਨਾਲ ਬਿਹਾਰ ਵੱਲ ਵੇਖ ਰਹੇ ਹਨ। ਬਿਹਾਰ ਦੇ ਲੋਕਾਂ ਨੂੰ ਪਤਾ ਹੈ ਕਿ ਸੂਬੇ ਦਾ ਵਿਕਾਸ ਕੌਣ ਕਰੇਗਾ ਅਤੇ ਕੌਣ ਪਰਿਵਾਰ ਦਾ ਵਿਕਾਸ ਕਰੇਗਾ।  

ਮੋਦੀ ਨੇ ਕਿਹਾ- 'ਜੇ ਬਿਹਾਰ ਵਿਚ ਹਾਲਾਤ ਪਹਿਲਾਂ ਵਰਗੇ ਹੀ ਹੁੰਦੇ ਤਾਂ ਸੱਚ ਮੰਨਿਓ ਗਰੀਬ ਮਾਂ ਦਾ ਇਹ ਬੇਟਾ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਪਾਉਂਦਾ। ਤੁਹਾਡਾ ਪ੍ਰਧਾਨ ਸੇਵਕ ਨਹੀਂ ਬਣ ਪਾਉਂਦਾ। ਅੱਜ, ਜਦੋਂ ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲ ਗਏ ਹਨ, ਉਨ੍ਹਾਂ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਨਿਰਧਾਰਤ ਕਰਨ ਲਈ ਵੀ ਕਮਾਂਡ ਲਈ ਹੈ। 

ਪੀਐਮ ਮੋਦੀ ਨੇ ਕਿਹਾ, ‘ਮੇਰਾ ਗਰੀਬ ਭਰਾ ਹੁਣ ਬਿਨਾਂ ਦਵਾਈ, ਡਾਕਟਰ ਤੋਂ ਬਿਨ੍ਹਾਂ, ਹਸਪਤਾਲ ਤੋਂ ਬਿਨ੍ਹਾਂ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਨਹੀਂ ਕਰੇਗਾ। ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਰਕਾਰ ਗਰੀਬਾਂ ਲਈ ਹਰ ਸਾਲ 5 ਲੱਖ ਰੁਪਏ ਦਾ ਖਰਚਾ ਖ਼ੁਦ ਉਠਾ ਰਹੀ ਹੈ। 

ਮੋਦੀ ਨੇ ਕਿਹਾ, ‘ਬਿਹਾਰ ਹੁਣ ਉਨ੍ਹਾਂ ਲੋਕਾਂ ਨੂੰ ਪਛਾਣ ਗਿਆ ਹੈ ਜਿਨ੍ਹਾਂ ਦਾ ਇਕੋ ਸੁਪਨਾ ਹੈ ਕਿ ਉਹ ਕਿਸੇ ਤਰ੍ਹਾਂ ਲਕੋਾਂ ਨੂੰ ਡਰਾ ਕੇ, ਅਫਵਾਹਾਂ ਫੈਲਾ ਕੇ, ਲੋਕਾਂ ਨੂੰ ਕੁੱਝ ਨਾ ਕੁੱਝ ਦੇ ਕੇ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਸੱਤਾ ਹਥਿਆ ਲੈਣਾ ਹੈ। ਇਹਨਾਂ ਦੀ ਸਾਲਾਂ ਤੋਂ ਇਹੀ ਸੋਚ ਹੈ ਇਹਨਾਂ ਨੇ ਇਹੀ ਸਮਝਿਆ ਹੈ ਤੇ ਇਹੀ ਸਿੱਖਿਆ ਹੈ।