ਮਥੁਰਾ:4 ਹਿੰਦੂ ਨੌਜਵਾਨਾਂ ਨੇ ਮਸਜਿਦ 'ਚ ਹਨੂੰਮਾਨ ਚਾਲੀਸਾ ਨੂੰ ਪੜ੍ਹਿਆ, ਜੈ ਸ਼੍ਰੀ ਰਾਮਦੇਲਾਏ ਨਾਹਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਰੀ

image

ਮਥੁਰਾ:  ਮਥੁਰਾ ਦੇ ਨੰਦਬਾਬਾ ਮੰਦਰ ਵਿਖੇ 29 ਅਕਤੂਬਰ ਨੂੰ 2 ਮੁਸਲਮਾਨਾਂ ਦੇ ਨਮਾਜ ਪੜ੍ਹਣ ਦੇ ਵਿਰੋਧ ਵਿਚ ਬਰਸਾਨਾ ਰੋਡ ਦੀ ਮਸਜਿਦ ਵਿਚ 3 ਨੌਜਵਾਨਾਂ ਨੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਜੈ ਸ਼੍ਰੀਰਾਮ ਦੇ ਨਾਹਰੇ ਵੀ ਲਾਏ। ਮਾਮਲਾ ਸੋਸ਼ਲ ਮੀਡੀਆ ਉੱਤੇ ਆਉਂਦੇ ਹੀ ਪੁਲਿਸ ਤੁਰਤ ਕਾਰਵਾਈ ਕਰਦਿਆਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

image


ਦਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨਾਮ ਦੇ ਇਕ ਨੌਜਵਾਨ ਨੇ ਚੁਣੌਤੀ ਦਿਤੀ ਸੀ ਕਿ ਇਕ ਹਿੰਦੂ ਜਦੋਂ ਈਦਗਾਹ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕਿਉਂ ਨਹੀਂ ਕਰ ਸਕਦਾ, ਜਦੋਂ ਕੋਈ ਮੁਸਲਮਾਨ ਮੰਦਰ ਵਿਚ ਨਮਾਜ ਪੇਸ਼ ਕਰ ਸਕਦਾ ਹੈ। ਇਸ ਦਾ ਜਵਾਬ ਦੇਣ ਲਈ ਚਾਰੇ ਨੌਜਵਾਨਾਂ ਨੇ ਮਸਜਿਦ ਵਿਖੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਹਾਲਾਂਕਿ, ਪੁਲਿਸ ਨੇ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਹੈ, ਜਾਂਚ ਕੀਤੀ ਜਾ ਰਹੀ ਹੈ।


ਐਸਐਸਪੀ ਗੌਰਵ ਗਰੋਵਰ ਨੇ ਦਸਿਆ ਕਿ ਹਿੰਦੂਵਾਦੀ ਸੰਗਠਨਾਂ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਸੌਰਭ ਸ਼ਰਮਾ, ਰਾਘਵ ਮਿੱਤਲ, ਕਨ੍ਹਾ ਠਾਕੁਰ ਅਤੇ ਕ੍ਰਿਸ਼ਨਾ ਠਾਕੁਰ ਮੰਗਲਵਾਰ ਨੂੰ ਬਰਸਾਨਾ ਰੋਡ 'ਤੇ ਮਸਜਿਦ ਪਹੁੰਚੇ। ਉਥੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਬਾਅਦ ਵਿਚ ਜੈ ਸ਼੍ਰੀ ਰਾਮ ਨੂੰ ਚੀਕਦੇ ਹੋਏ ਮਸਜਿਦ ਤੋਂ ਬਾਹਰ ਆਏ। ਗੋਵਰਧਨ ਥਾਣੇ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। (ਪੀਟੀਆਈ)