ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ, ਜਾਣੋ ਅੱਜ ਦਾ AQI

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਨੰਦ ਵਿਹਾਰ 360, ਅਲੀਪੁਰ 'ਚ 379, ਰੋਹਿਣੀ 346, ਆਰਕੇ ਪੁਰਮ 'ਚ 297, ਵਿਵੇਕ ਵਿਹਾਰ 'ਚ 367, ਸੋਨੀਆ ਵਿਹਾਰ 'ਚ 361 ਤੇ ਦੁਆਰਕਾ ਸੈਕਟਰ 8 'ਚ 324 AQI ਦਰਜ

AIR QUALITY

ਨਵੀਂ ਦਿੱਲੀ: ਦਿੱਲੀ 'ਚ ਹਵਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਅੱਜ ਦਿੱਲੀ 'ਚ ਹਵਾ ਦਾ ਪੱਧਰ ਖਰਾਬ ਦਰਜ ਕੀਤਾ ਜਾ ਰਿਹਾ ਸੀ। ਦਿੱਲੀ 'ਚ ਸਵੇਰ ਵੇਲੇ ਕਈ ਇਲਾਕਿਆਂ 'ਚ ਸਮੌਗ ਬਣੀ ਹੋਈ ਹੈ। ਜਿਸ ਨਾਲ ਵਿਜ਼ੀਬਿਲਿਟੀ ਕਾਫੀ ਘੱਟ ਹੋ ਰਹੀ ਹੈ। ਪਰ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਦੋ ਦਿਨ ਤੋਂ AQI ਕੁਝ ਬਿਹਤਰ ਦਰਜ ਕੀਤਾ ਜਾ ਰਿਹਾ ਹੈ।

ਦਿੱਲੀ 'ਚ AQI ਦਰਜ
ਦਿੱਲੀ ਦੇ ਕੁਝ ਪ੍ਰਮੁੱਖ ਇਲਾਕਿਆਂ ਦੀ ਗੱਲ ਕਰੀਏ ਤਾਂ ਆਨੰਦ ਵਿਹਾਰ 360, ਅਲੀਪੁਰ 'ਚ 379, ਰੋਹਿਣੀ 346, ਆਰਕੇ ਪੁਰਮ 'ਚ 297, ਵਿਵੇਕ ਵਿਹਾਰ 'ਚ 367, ਸੋਨੀਆ ਵਿਹਾਰ 'ਚ 361 ਤੇ ਦੁਆਰਕਾ ਸੈਕਟਰ 8 'ਚ 324 AQI ਦਰਜ ਕੀਤਾ ਗਿਆ।

ਇਸ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ਪੁਰਾਣੇ ਉਦਯੋਗਿਕ ਖੇਤਰਾਂ 'ਚ ਉੱਦਮੀਆਂ ਨੂੰ ਆਪਣੇ ਮੌਜੂਦਾ ਉਦਯੋਗ ਬੰਦ ਕਰਕੇ ਹਾਈਟੈਕ ਜਾਂ ਸਰਵਿਸ ਇੰਡਸਟਰੀ ਲਾਉਣ ਲਈ ਮੌਕਾ ਦਿੱਤਾ ਜਾਏਗਾ। ਸਾਨੂੰ ਉਮੀਦ ਹੈ ਕਿ ਇਹ ਫੈਸਲਾ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਦਿਸ਼ਾ 'ਚ ਬਹੁਤ ਹੀ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।

ਗ੍ਰੇਟਰ ਨੋਇਡਾ ਨੂੰ ਛੱਡ ਕੇ ਦਿੱਲੀ ਦੇ ਸਾਰੇ ਪੰਜ ਸੈਟੇਲਾਈਟ ਸ਼ਹਿਰਾਂ ਵਿੱਚ ਚਾਰ ਏਅਰ ਕੁਆਲਟੀ ਨਿਗਰਾਨੀ ਸਟੇਸ਼ਨ ਹਨ, ਜਿਨ੍ਹਾਂ ਵਿੱਚ ਦੋ ਹਨ।  ਐਪ ਅਨੁਸਾਰ ਹਰੇਕ ਸ਼ਹਿਰ ਲਈ ਏਕਿਯੂਆਈ ਸਾਰੇ ਸਟੇਸ਼ਨਾਂ ਦੀ ਅਵਰੇਜ  'ਤੇ ਅਧਾਰਤ ਹੈ।