ਬਿਹਾਰ ਦੇ ਲੋਕਾਂ ਨੇ ਸਿਰੇ ਤੋਂ ਜੰਗਲ ਰਾਜ ਨੂੰ ਨਕਾਰਿਆ: ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਰੀਆ ਰੈਲੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਂਗਠਜੋੜ 'ਤੇ ਕੀਤੇ ਸ਼ਬਦੀ ਨਿਸ਼ਾਨੇ

image

ਪਟਨਾ, 3 ਨਵੰਬਰ: ਬਿਹਾਰ ਵਿਧਾਨ ਸਭਾ ਚੋਣਾਂ ਲਈ ਦੂਜੇ ਗੇੜ ਤਹਿਤ ਜਾਰੀ ਵੋਟਿੰਗ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਰੀਆ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮਹਾਂਗਠਜੋੜ 'ਤੇ ਇਕ ਵਾਰ ਮੁੜ ਸ਼ਬਦੀ ਹਮਲੇ ਕੀਤੇ। ਨਿਸ਼ਾਨਾ ਸਾਧਿਆ।


ਉਨ੍ਹਾਂ ਕਿਹਾ ਕਿ ਬਿਹਾਰ ਦੀ ਪਵਿੱਤਰ ਭੂਮੀ ਨੇ ਫ਼ੈਸਲਾ ਕਰ ਲਿਆ ਹੈ ਕਿ ਇਸ ਨਵੇਂ ਦਹਾਕ ਚ ਬਿਹਾਰ ਨੂੰ ਨਵੀਂ ਉੱਚਾਈ 'ਤੇ ਪਹੁੰਚਾਵਾਂਗੇ। ਬਿਹਾਰ ਦੇ ਲੋਕਾਂ ਨੇ ਜੰਗਲ ਰਾਜ ਨੂੰ ਡਬਲ-ਡਬਲ ਯੁਵਰਾਜਾਂ ਨੂੰ ਸਿਰੇ ਤੋਂ ਨਕਾਰ ਦਿਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਿਹਾਰ ਉਹ ਦਿਨ ਨਹੀਂ ਭੁੱਲ ਸਕਦਾ, ਜਦੋਂ ਚੋਣਾਂ ਨੂੰ ਇਨ੍ਹਾਂ ਲੋਕਾਂ ਨੇ ਮਜ਼ਾਕ ਬਣਾ ਕੇ ਰੱਖ ਦਿਤਾ ਸੀ। ਇਨ੍ਹਾਂ ਲਈ ਚੋਣਾਂ ਦਾ ਮਤਲਬ ਸੀ- ਚਾਰੇ ਪਾਸੇ ਹਿੰਸਾ, ਹਤਿਆਵਾਂ, ਬੂਥ ਕੈਪਚਰਿੰਗ।


ਉਨ੍ਹਾਂ ਕਿਹਾ ਕਿ ਅੱਜ ਐਨਡੀਏ ਦੇ ਵਿਰੋਧ 'ਚ ਜਿਹੜੇ ਲੋਕ ਖੜੇ ਹਨ, ਉਹ ਇੰਨਾ ਕੁਝ ਖਾਣ-ਪੀਣ ਤੋਂ ਬਾਅਦ ਹੁਣ ਫਿਰ ਤੋਂ ਬਿਹਾਰ ਨੂੰ ਲਾਲਚ ਭਰੀਆਂ ਅੱਖਾਂ ਨਾਲ ਵੇਖ ਰਹੇ ਹਨ ਪਰ ਬਿਹਾਰ ਦੀ ਜਨਤਾ ਜਾਣਦੀ ਹੈ ਕਿ ਕਿਹੜਾ ਬਿਹਾਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਕਿਹੜਾ ਅਪਣੇ ਪਰਿਵਾਰ ਦੇ ਵਿਕਾਸ ਲਈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਬਿਹਾਰ 'ਚ ਹੰਕਾਰ ਹਾਰ ਰਿਹਾ ਹੈ, ਮਿਹਨਤ ਮੁੜ ਜਿੱਤ ਰਹੀ ਹੈ। ਅੱਜ ਬਿਹਾਰ 'ਚ ਘੋਟਾਲਾ ਹਾਰ ਰਿਹਾ ਹੈ, ਲੋਕਾਂ ਦਾ ਹੱਕ ਫਿਰ ਜਿੱਤ ਰਿਹਾ ਹੈ। ਅੱਜ ਬਿਹਾਰ 'ਚ ਗੁੰਡਾਗਰਦੀ ਹਾਰ ਰਹੀ ਹੈ, ਕਾਨੂੰਨ ਰਾਜ ਵਾਪਸ ਲਿਆਉਣ ਵਾਲੇ ਮੁੜ ਜਿੱਤ ਰਹੇ ਹਨ। (ਏਜੰਸੀ)

image

ਚੋਣ ਰੈਲੀ ਦੌਰਾਨ ਬੋਲੇ ਪੀਐਮ ਮੋਦੀ, 'ਬਿਹਾਰ 'ਚ ਤਸਵੀਰ ਸਾਫ਼, ਫਿਰ ਆ ਰਹੀ ਐਨਡੀਏ ਦੀ ਸਰਕਾਰ'


ਪਟਨਾ:  ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਤੀਜੇ ਗੇੜ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਪ੍ਰਚਾਰ ਦਾ ਦੌਰ ਜਾਰੀ ਹੈ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਿਹਾਰ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਿਹਾਰ ਦੇ ਸਹਰਸਾ ਵਿਚ ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ  ਜੰਗਲਰਾਜ ਨੇ ਬਿਹਾਰ ਨਾਲ ਜੋ ਵਿਸ਼ਵਾਸ਼ਘਾਤ ਕੀਤਾ, ਹਰ ਨਾਗਰਿਕ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਜ਼ੁਬਾਨ 'ਤੇ ਵਾਰ-ਵਾਰ ਗਰੀਬ ਦਾ ਨਾਂਅ ਲੈਣ ਵਾਲਿਆਂ ਨੇ ਗਰੀਬ ਨੂੰ ਹੀ ਚੋਣਾਂ ਤੋਂ ਦੂਰ ਕਰ ਦਿੱਤਾ ਸੀ। ਬਿਹਾਰ ਦੇ ਗਰੀਬ ਨੂੰ ਅਪਣੀ ਮਰਜ਼ੀ ਦੀ ਸਰਕਾਰ ਬਣਾਉਣ ਦਾ ਅਧਿਕਾਰ ਹੀ ਨਹੀਂ ਸੀ, ਹੁਣ ਬਿਹਾਰ ਵਿਚ ਬਦਲਾਅ ਹੈ। ਪੀਐਮ ਮੋਦੀ ਨੇ ਅੱਗ ਕਿਹਾ, 'ਬਿਹਾਰ ਦੇ ਲੋਕ ਸਵੈ-ਨਿਰਭਰ ਭਾਰਤ-ਸਵੈ-ਨਿਰਭਰ ਬਿਹਾਰ ਪ੍ਰਤੀ ਵਚਨਬੱਧ ਹਨ। ਪਿਛਲੇ ਸਾਲਾਂ ਵਿਚ ਬਿਹਾਰ ਦੀ ਨੀਂਹ ਰੱਖੀ ਗਈ ਹੈ। ਹੁਣ ਇਸ ਮਜ਼ਬੂਤਨੀਂਹ 'ਤੇ ਇਕ ਵਿਸ਼ਾਲ ਅਤੇ ਆਧੁਨਿਕ ਬਿਹਾਰ ਬਣਾਉਣ ਦਾ ਸਮਾਂ ਆ ਗਿਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਰਬਿਸਗੰਜ  ਵਿਚ ਜਨਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ- 'ਅੱਜ ਜੋ ਲੋਕ ਐਨਡੀਏ ਦੇ ਵਿਰੋਧ ਵਿਚ ਖੜ੍ਹੇ ਹਨ, ਇੰਨਾ ਖਾਣ ਤੋਂ ਬਾਅਦ ਫਿਰ ਲਾਲਚ ਨਾਲ ਬਿਹਾਰ ਵੱਲ ਵੇਖ ਰਹੇ ਹਨ। ਬਿਹਾਰ ਦੇ ਲੋਕਾਂ ਨੂੰ ਪਤਾ ਹੈ ਕਿ ਸੂਬੇ ਦਾ ਵਿਕਾਸ ਕੌਣ ਕਰੇਗਾ ਅਤੇ ਕੌਣ ਪਰਿਵਾਰ ਦਾ ਵਿਕਾਸ ਕਰੇਗਾ।   (ਏਜੰਸੀ)