CM ਕੇਜਰੀਵਾਲ ਨੇ ਦੀਵਾਲੀ 'ਤੇ ਦਿੱਲੀ ਦੇ ਕਾਰੋਬਾਰੀਆਂ ਨੂੰ ਦਿੱਤਾ ਤੋਹਫਾ, ਸ਼ੁਰੂ ਹੋਵੇਗਾ ਇਹ ਪੋਰਟਲ
ਇਸ ਪੋਰਟਲ ਨਾਲ ਦਿੱਲੀ ਦਾ ਹਰ ਵਪਾਰੀ ਅਤੇ ਕਾਰੋਬਾਰੀ ਵਿਸ਼ਵ ਪੱਧਰ 'ਤੇ ਕਾਰੋਬਾਰ ਕਰੇਗਾ
Arvind Kejriwal
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਦੇ ਮੌਕੇ 'ਤੇ ਦਿੱਲੀ ਦੇ ਕਾਰੋਬਾਰੀਆਂ ਨੂੰ ਤੋਹਫ਼ਾ ਦਿੱਤਾ ਹੈ। ਦਰਅਸਲ, ਵਪਾਰੀਆਂ ਦੇ ਕੰਮ ਨੂੰ ਵਧਾਉਣ ਲਈ ਦਿੱਲੀ ਬਾਜ਼ਾਰ ਦੇ ਨਾਮ 'ਤੇ ਇੱਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਇਸ 'ਚ ਦਿੱਲੀ ਦੀ ਹਰ ਛੋਟੀ-ਵੱਡੀ ਦੁਕਾਨ ਨੂੰ ਜਗ੍ਹਾ ਮਿਲੇਗੀ।
ਸੀਐਮ ਕੇਜਰੀਵਾਲ ਨੇ ਕਿਹਾ ਕਿ ਇਸ ਪੋਰਟਲ ਵਿੱਚ ਤੁਸੀਂ ਆਪਣਾ ਹਰ ਉਤਪਾਦ ਦਿਖਾ ਸਕਦੇ ਹੋ, ਜੋ ਦੇਸ਼ ਅਤੇ ਦੁਨੀਆ ਦੇ ਲੋਕਾਂ ਤੱਕ ਪਹੁੰਚੇਗਾ। ਇਸ ਪੋਰਟਲ ਵਿੱਚ ਸਾਰੇ ਵੱਡੇ ਅਤੇ ਛੋਟੇ ਬਾਜ਼ਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਪੋਰਟਲ ਨਾਲ ਦਿੱਲੀ ਦਾ ਹਰ ਵਪਾਰੀ ਅਤੇ ਕਾਰੋਬਾਰੀ ਵਿਸ਼ਵ ਪੱਧਰ 'ਤੇ ਕਾਰੋਬਾਰ ਕਰੇਗਾ।