ਸਪਾ ਨੇ ਹਰ ਮਹੀਨੇ ਦੀ ਤਿੰਨ ਤਰੀਖ਼ ਨੂੰ ‘ਲਖੀਮਪੁਰ ਕਿਸਾਨ ਯਾਦਗਾਰੀ ਦਿਵਸ’ ਮਨਾਉਣ ਦਾ ਸੱਦਾ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਨੇ ਲਖੀਮਪੁਰ ਖੇੜੀ ਮਾਮਲੇ ’ਚ ‘ਭਾਜਪਾ ਦੀ ਬੇਰਹਿਮੀ’ ਬਾਰੇ ਹਰ ਮਹੀਨੇ ਦੀ 3 ਨੂੰ ‘ਲਖੀਮਪੁਰ ਕਿਸਾਨ ਯਾਦਗਾਰੀ ਦਿਵਸ’ ਮਨਾਉਣ ਦਾ ਸੱਦਾ ਦਿਤਾ।

Akhilesh Yadav

ਲਖਨਊ : ਸਮਾਜਵਾਦੀ ਪਾਰਟੀ ਨੇ ਲਖੀਮਪੁਰ ਖੇੜੀ ਮਾਮਲੇ ’ਚ ‘ਭਾਜਪਾ ਦੀ ਬੇਰਹਿਮੀ’ ਬਾਰੇ ਲੋਕਾਂ ਨੂੰ ਯਾਦ ਕਰਾਉਣ ਲਈ ਹਰ ਮਹੀਨੇ ਦੀ ਤਿੰਨ ਤਰੀਖ਼ ਨੂੰ ‘ਲਖੀਮਪੁਰ ਕਿਸਾਨ ਯਾਦਗਾਰੀ ਦਿਵਸ’ ਮਨਾਉਣ ਦਾ ਸੱਦਾ ਦਿਤਾ।

ਸਮਾਜਵਾਦੀ ਪਾਰਟੀ ਨੇ ਮੰਗਲਵਾਰ ਨੂੰ ਇਕ ਟਵੀਟ ’ਚ ਕਿਹਾ, ‘‘ਉਤਰ ਪ੍ਰਦੇਸ਼ ਦੇ ਸਾਰੇ ਨਿਵਾਸੀਆਂ, ਕਿਸਾਨਾਂ ਦੇ ਸ਼ੁਭਚਿੰਤਕਾਂ ਅਤੇ ਸਪਾ ਦੇ ਹੋਰ ਸਹਿਯੋਗੀ ਦਲਾਂ ਨੂੰ ਅਪੀਲ ਹੈ ਕਿ ਹੁਣ ਤੋਂ ਹਰ ਮਹੀਨੇ ਦੀ ਤਿੰਨ ਤਰੀਖ਼ ਨੂੰ ਲਖੀਮਪੁਰ ਕਿਸਾਨ ਯਾਦਗਾਰੀ ਦਿਵਸ ਵਜੋਂ ਮਨਾਉਣ ਅਤੇ ਲੋਕਾਂ ਨੂੰ ਭਾਜਪਾ ਦੀ ਬੇਰਹਿਮੀ ਦੀ ਯਾਦ ਦਿਵਾਉਣ। ਤਿੰਨ ਨਵੰਬਰ ਨੂੰ ਸਾਰੇ ਕਿਸਾਨ ਯਾਦਗਾਰੀ ਦੀਵੇ ਜਗਾਉ ਅਤੇ ਅੰਨਦਾਤਾਵਾਂ ਦਾ ਮਾਣ ਵਧਾਉ।’’

ਜ਼ਿਕਰਯੋਗ ਹੈ ਕਿ ਤਿੰਨ ਅਕਤੂਬਰ ਨੂੰ ਲਖੀਮਪੁਰ ਖੇੜੀ ਦੇ ਤਿਕੋਨੀਆ ਇਲਾਕੇ ’ਚ ਹੋਈ ਹਿੰਸਾ ’ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ  ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।