ਅਗਵਾਕਾਰਾਂ ਤੋਂ ਬਚਾਈ ਇੱਕ ਸਾਲ ਦੀ ਬੱਚੀ, ਵੇਚਣ ਦੀ ਚੱਲ ਰਹੀ ਸੀ ਕੋਸ਼ਿਸ਼  

ਏਜੰਸੀ

ਖ਼ਬਰਾਂ, ਰਾਸ਼ਟਰੀ

1 ਸਾਲ ਦੀ ਬੱਚੀ ਨੂੰ ਵੇਚ ਰਹੇ ਸੀ ਤਸਕਰ  2 ਔਰਤਾਂ ਹੋਈਆਂ ਗ੍ਰਿਫ਼ਤਾਰ 

A one-year-old girl rescued from kidnappers was trying to sell

 ਮੁੰਬਈ - ਪੁਲਿਸ ਨੇ ਸ਼ਹਿਰ ਵਿੱਚ ਚਾਰ ਦਿਨ ਪਹਿਲਾਂ ਅਗਵਾ ਕੀਤੀ ਗਈ ਇੱਕ ਸਾਲ ਦੀ ਬੱਚੀ ਨੂੰ ਤਸਕਰਾਂ ਤੋਂ ਛੁਡਵਾਇਆ ਹੈ ਅਤੇ ਇਸ ਮਾਮਲੇ ਵਿੱਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਔਰਤਾਂ ਤੇਲੰਗਾਨਾ 'ਚ ਬੱਚੀ ਨੂੰ ਕਥਿਤ ਤੌਰ 'ਤੇ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫ਼ਣਸਾਲਕਰ ਨੇ ਦੱਸਿਆ ਕਿ ਬੱਚੀ ਨੂੰ 30 ਅਕਤੂਬਰ ਨੂੰ ਮੁੰਬਈ ਦੇ ਪੱਛਮੀ ਉਪਨਗਰ ਸਾਂਤਾ ਕਰੂਜ਼ ਤੋਂ ਅਗਵਾ ਕੀਤਾ ਗਿਆ ਸੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਬੱਚੀ ਨੂੰ ਬੁੱਧਵਾਰ ਨੂੰ ਦੱਖਣੀ ਮਹਾਰਾਸ਼ਟਰ ਦੇ ਸੋਲਾਪੁਰ ਰੇਲਵੇ ਸਟੇਸ਼ਨ ਤੋਂ ਬਚਾਇਆ ਗਿਆ। ਫ਼ਣਸਾਲਕਰ ਨੇ ਦੱਸਿਆ ਕਿ ਇਸ ਮਾਮਲੇ 'ਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਉਹ ਬੱਚੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ 'ਚ ਸ਼ਾਮਲ ਸੀ ਅਤੇ ਉਸ ਨੂੰ ਤੇਲੰਗਾਨਾ 'ਚ ਵੇਚਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਫ਼ਣਸਾਲਕਰ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ਼) ਦੀ ਮਦਦ ਨਾਲ ਬੱਚੀ ਨੂੰ ਬਚਾਇਆ। ਦੱਸਿਆ ਗਿਆ ਹੈ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਮੁੰਬਈ ਦੇ ਨਹਿਰੂ ਨਗਰ ਦੀਆਂ ਰਹਿਣ ਵਾਲੀਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।