Elephant Population 2023: ਕਿਹੜੇ ਦੇਸ਼ ਵਿਚ ਕਿੰਨੇ ਹਾਥੀ? , ਜਾਣੋ ਭਾਰਤ ਵਿਚ ਹਾਥੀਆਂ ਦੀ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਭਾਰਤ ਸਮੇਤ ਹੋਰ ਕਿਹੜੇ ਦੇਸ਼ਾਂ ਵਿਚ ਹਨ ਕਿੰਨੇ ਹਾਥੀ, ਰਿਪੋਰਟ ਆਈ ਸਾਹਮਣੇ? 

Elephant Population 2023

Elephant Population 2023 - ਹਾਥੀ ਨੂੰ ਜਾਨਵਰਾਂ ਵਿਚੋਂ ਸਭ ਤੋਂ ਭਾਰੀ ਅਤੇ ਵੱਡਾ ਜਾਨਵਰ ਮੰਨਿਆ ਜਾਂਦਾ ਹੈ ਤੇ ਕਈ ਲੋਕ ਤਾਂ ਹਾਥੀ ਦੀ ਪੂਜਾ ਵੀ ਕਰਦੇ ਹਨ। ਵੈਸੇ ਤੁਹਾਨੂੰ ਦੱਸ ਦਈਏ ਕਿ ਹਿੰਦੂ ਧਰਮ ਵਿਚ ਹਾਥੀ ਨੂੰ ਭਗਵਾਨ ਗਣੇਸ਼ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਭਗਵਾਨ ਗਣੇਸ਼ ਦੀ ਖੁਸ਼ੀ ਲੈਣ ਲਈ ਲੋਕ ਹਾਥੀ ਦੀ ਪੂਜਾ ਕਰਦੇ ਹਨ।  

ਹੁਣ ਜੇ ਗੱਲ ਕੀਤੀ ਜਾਵੇ ਤਾਂ ਹਾਥੀਆਂ ਦੀ ਸੰਖਿਆ ਦੀ ਤਾਂ World of Statistics ਨੇ 2023 ਦੀ ਹਾਥੀਆਂ ਦੀ ਸੰਖਿਆ ਦੀ ਰਿਪੋਰਟ ਤਿਆਰ ਕੀਤੀ ਹੈ। 
ਇਸ ਰਿਪੋਰਟ ਵਿਚ ਭਾਰਤ ਵਿਚ ਹਾਥੀਆਂ ਦੀ ਸੰਖਿਆ ਵੀ ਦੱਸੀ ਗਈ ਹੈ। ਜੇ ਗੱਲ ਉਸ ਦੇਸ਼ ਦੀ ਕੀਤੀ ਜਾਵੇ ਜਿੱਥੇ ਸਭ ਤੋਂ ਵੱਧ ਹਾਥੀ ਹਨ ਤਾਂ ਉਹ Botswana ਦੇਸ਼ ਹੈ। ਦੱਸ ਦਈਏ ਕਿ Botswana ਸਾਊਥ ਅਫਰੀਕਾ ਦਾ ਦੇਸ਼ ਹੈ।

ਇਸ ਦੇਸ਼ ਵਿਚ ਹਾਥੀਆਂ ਦੀ ਗਿਣਤੀ 130,000 ਹੈ ਓਧਰ ਜੇ ਗੱਲ ਸਭ ਤੋਂ ਘੱਟ ਹਾਥੀਆਂ ਦੀ ਗਿਣਤੀ ਵਾਲੇ ਦੇਸ਼ ਦੀ ਕੀਤੀ ਜਾਵੇ ਤਾਂ ਉਹ ਦੇਸ਼ Guinea Bissau ਹੈ। ਇਸ ਦੇਸ਼ ਵਿਚ ਸਿਰਫ਼ 5 ਹਾਥੀ ਹੀ ਹਨ। ਇਸ ਦੇ ਨਾਲ ਹੀ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ਵਿਚ 32,500 ਹਾਥੀ ਹਨ। 

ਟਾਪ 10 ਦੇਸ਼ 
 Botswana - 130,000 
Zimbabwe - 100,000
Tanzania - 81,000
Gabon - 50,000 
Kenya - 36,000 
India - 32,500
 Zambia - 26,500
Namibia - 25,000
South Africa - 24,000 
Congo - 16,000

ਭਾਰਤ ਵੀ ਦੁਨੀਆਂ ਦੇ 10 ਦੇਸ਼ਾਂ ਵਿਚੋਂ ਇਕ ਹੈ ਜਿੱਥੇ 32,500 ਹਾਥੀ ਹਨ।