ਗਊ ਹੱਤਿਆ ਦੇ ਸ਼ੱਕ 'ਚ ਬੁਲੰਦਸ਼ਹਿਰ 'ਚ ਹਿੰਸਾ, ਪੁਲਿਸ ਇੰਸਪੈਕਟਰ ਸਮੇਤ 2 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿਚ ਕਥਿਤ ਗਊ ਹਤਿਆ ਦੇ ਸ਼ੱਕ ਵਿਚ ਸੋਮਵਾਰ ਨੂੰ ਭਾਰੀ ਬਵਾਲ ਹੋ ਗਿਆ। ਦੱਸ ਦਈਏ ਕਿ ਹਿੰਸਾ ਵਿਚ ਪੁਲਿਸ ਇੰਸਪੈਕਟਰ ਸਮੇਤ ਦੋ ਲੋਕਾਂ ...

Mob attacked

ਬੁਲੰਦਸ਼ਹਿਰ (ਭਾਸ਼ਾ): ਯੂਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿਚ ਕਥਿਤ ਗਊ ਹਤਿਆ ਦੇ ਸ਼ੱਕ ਵਿਚ ਸੋਮਵਾਰ ਨੂੰ ਭਾਰੀ ਬਵਾਲ ਹੋ ਗਿਆ। ਦੱਸ ਦਈਏ ਕਿ ਹਿੰਸਾ ਵਿਚ ਪੁਲਿਸ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਨਾਲ ਇਲਾਕੇ ਵਿਚ ਤਣਾਅ ਸਥਿਤੀ ਬਣੀ ਹੋਈ। ਦੱਸਿਆ ਜਾ ਰਿਹਾ ਹੈ ਕਿ ਗ਼ੈਰਕਾਨੂੰਨੀ ਬੂੱਚੜਖਾਨੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਿਸ ਥਾਣੇ 'ਤੇ ਹਮਲਾ ਕਰ ਦਿਤਾ ਅਤੇ ਜੱਮਕੇ ਭੰਨ-ਤੋੜ ਕੀਤੀ।

ਇਨਾ ਹੀ ਨਹੀਂ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇਕ ਵੈਨ ਨੂੰ ਅੱਗ ਦੇ ਹਲਾਵੇ ਕਰ ਦਿਤਾ। ਬਵਾਲ ਦੌਰਾਨ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਜਿਸ 'ਚ ਸਿਆਨਾ  ਦੇ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੇਰਠ ਤੋਂ ਏਡੀਜੀ ਮੌਕੇ ਉੱਤੇ ਪਹੁੰਚ ਅਤੇ ਪ੍ਰਭਾਵਿਤ ਇਲਾਕੇ 'ਚ ਭਾਰੀ ਪੁਲਿਸ ਕਰਮੀ ਤੈਨਾਤ ਕੀਤੇ। ਦੱਸਿਆ ਜਾ ਰਿਹਾ ਹੈ ਕਿ ਸਿਆਨੇ ਦੇ ਇਕ ਪਿੰਡ ਦੇ ਖੇਤ 'ਚ ਗੋਵੰਸ਼ ਮਿਲਣ ਕਾਰਨ ਵਿਰੋਧ 'ਚ ਲੋਕਾਂ ਨੇ ਜਾਮ ਲਗਾਇਆ ਸੀ।

ਇਸਨ੍ਹੂੰ ਲੈ ਕੇ ਪੁਲਿਸ ਅਤੇ ਲੋਕਾਂ ਭੀੜ 'ਚ ਸੰਘਰਸ਼ ਹੋ ਗਿਆ। ਪੁਲਿਸ ਨੇ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਭੀੜ ਨੂੰ ਤਿਤਰ-ਬਿਤਰ ਕਰਨ ਲਈ ਗੋਲੀ ਚਲਾ ਦਿਤੀ। ਇਸ ਵਿਚ ਇਕ ਨੌਜਵਾਨ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ। ਜਿਸ ਤੋਂ ਬਾਅਦ  ਬਾਅਦ ਬੇਕਾਬੂ ਭੀੜ ਨੇ ਪੁਲਿਸ ਥਾਣੇ 'ਤੇ ਹਮਲਾ ਕਰ ਦਿਤਾ। ਦੱਸ ਦਈਏ ਕਿ ਪੁਲਿਸ ਕਾਰਵਾਈ 'ਚ ਜ਼ਖਮੀ ਹੋਏ ਇਕ ਜਵਾਨ ਦੀ ਮੇਰਠ 'ਚ ਇਲਾਜ ਦੌਰਾਨ ਮੌਤ ਹੋ ਗਈ।

ਬੁਲੰਦਸ਼ਹਿਰ ਦੇ ਡੀਐਮ ਅਨੁਜ ਝਾ ਦਾ ਕਹਿਣਾ ਹੈ ਕਿ ਗ਼ੈਰਕਾਨੂੰਨੀ ਸਲਾਟਰ ਹਾਉਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਿਸ ਵਿਚਾਲੇ ਝੱੜਪ ਦੌਰਾਨ ਪੁਲਿਸ ਇੰਸਪੈਕਟਰ ਸੁਬੋਧ ਦੀ ਮੌਤ ਹੋ ਗਈ। ਉਥੇ ਹੀ, ਏਡੀਜੀ ਲੋਅ ਐਂਡ ਆਰਡਰ ਦਾ ਕਹਿਣਾ ਹੈ ਕਿ ਇਲਾਕੇ 'ਚ ਹਾਲਾਤ ਕਾਬੂ 'ਚ ਹਨ। ਝੱੜਪ ਦੀ ਸ਼ੁਰੁਆਤ ਉਸ ਸਮੇਂ ਹੋਈ ਜਦੋਂ ਲੋਕਾਂ ਨੇ ਪੁਲਿਸ 'ਤੇ ਪੱਥਰਾਅ ਕੀਤਾ। ਇਸ ਦੌਰਾਨ ਪਿੰਡ ਵਾਸੀਆਂ  ਵਲੋਂ ਸੰਘਰਸ਼ ਵਿੱਚ ਇੰਸਪੇਕਟਰ ਦੀ ਜਾਨ ਚੱਲੀ ਗਈ। ਏਡੀਜੀ  ਦੇ ਮੁਤਾਬਕ ਪਿੰਡ ਵਾਸੀਆਂ  ਨੇ ਪੁਲਿਸ ਉੱਤੇ ਕਈ ਰਾਉਂਡ ਫਾਇਰਿੰਗ ਕੀਤੀ ।