‘’ਮੈਨੂੰ ਵੀ ਮਿਲੀ ਸੀ ਐਸਪੀਜੀ ਸੁਰੱਖਿਆ, ਲੱਗਦਾ ਸੀ ਜਿਵੇਂ ਮੈਂ ਹੀ ਪ੍ਰਧਾਨਮੰਤਰੀ ਹੋਵਾਂ’’

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਦਾ ਨੌਜਵਾਨ ਵੀਆਈਪੀ ਕਲਚਰ ਨੂੰ ਪਸੰਦ ਨਹੀਂ ਕਰਦਾ-ਨੀਰਜ ਸ਼ੇਖਰ

File Photo

ਨਵੀਂ ਦਿੱਲੀ : ਰਾਜਸਭਾ ਵਿਚ ਮੰਗਲਵਾਰ ਨੂੰ ਐਸਪੀਜੀ ਸੋਧ ਬਿੱਲ ਪੇਸ਼ ਕੀਤਾ ਗਿਆ। ਬਿੱਲ ਉੱਤੇ ਚਰਚਾ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੀਰਜ ਸ਼ੇਖਰ ਨੇ ਐਸਪੀਜੀ ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ 22 ਸਾਲ ਦਾ ਸੀ ਤਾਂ ਐਸਪੀਜੀ ਮਿਲੀ ਸੀ। ਸਾਨੂੰ 11 ਸਾਲ ਸੁਰੱਖਿਆ ਮਿਲੀ ਸੀ। ਮੇਰੇ ਅੱਗੇ-ਪਿੱਛੇ 4 ਗੱਡੀਆਂ ਰਹਿੰਦੀਆਂ ਸਨ। ਲੋਕ ਮੇਰੇ ਤੋਂ ਆਟੋਗਰਾਫ ਲੈਂਦੇ ਸਨ। ਮੈਨੂੰ ਲੱਗਦਾ ਸੀ ਕਿ ਮੈ ਹੀ ਪ੍ਰਧਾਨਮੰਤਰੀ ਹਾਂ। 21-22 ਸਾਲ ਦੀ ਉੱਮਰ ਵਿਚ ਮੈਂ ਕੁੱਝ ਨਹੀਂ ਸੀ।

ਨੀਰਜ ਸ਼ੇਖਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਜਿਹਾ ਸੰਗਠਨ ਹੋਣਾ ਚਾਹੀਦਾ ਹੈ ਜੋ ਸਿਰਫ਼ ਪੀਐੱਮ ਨੂੰ ਸੁਰੱਖਿਆ ਦੇਵੇ। ਸਾਬਕਾ ਪ੍ਰਧਾਨ ਮੰਤਰੀ ਦੇ ਲਈ ਇਕ ਅਲੱਗ ਸੁਰੱਖਿਆ ਸੰਗਠਨ ਹੋਵੇ। 1991 ਵਿਚ ਜੋ ਸ਼ੋਧ ਹੋਇਆ ਉਸ ਨਾਲ ਮੈਨੂੰ ਸੁਰੱਖਿਆ ਮਿਲੀ। ਮੈਨੂੰ ਚੰਗਾ ਲੱਗਦਾ ਸੀ। ਦੱਸ ਦਈਏ ਕਿ ਨੀਰਜ ਸ਼ੇਖਰ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਲੜਕੇ ਹਨ। ਨੀਰਜ ਸ਼ੇਖਰ ਨੇ ਕਿਹਾ ਕਿ ਸੱਭ ਨੂੰ ਸੁਰੱਖਿਆ ਚੰਗੀ ਲੱਗਦੀ ਹੈ। 2001 ਤੋਂ ਮੈ ਸੁਰੱਖਿਆ ਨਹੀਂ ਰੱਖੀ ਹੈ। ਜਦੋਂ ਤੋਂ ਮੈ ਸੰਸਦ ਮੈਂਬਰ ਬਣਿਆ ਉਦੋਂ ਤੋਂ ਹੀ ਮੇਰੇ ਨਾਲ ਇਕ ਜਵਾਨ ਰਹਿੰਦਾ ਹੈ।

ਨੀਰਜ ਸ਼ੇਖਰ ਨੇ ਕਿਹਾ ਕਿ ਅੱਜ ਦਾ ਨੌਜਵਾਨ ਵੀਆਈਪੀ ਕਲਚਰ ਨੂੰ ਪਸੰਦ ਨਹੀਂ ਕਰਦਾ ਹੈ। ਜੇਕਰ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਹੋਈ ਤਾਂ ਇਸ ਦੀ ਜਾਂਚ ਹੋਵੇ ਅਤੇ ਸੁਰੱਖਿਆ ਵਧੇ। ਪਰ ਸਿਰਫ਼ ਐਸਪੀਜੀ ਕਿਉਂ। ਨੀਰਜ ਸ਼ੇਖਰ ਨੇ ਕਿਹਾ ਕਿ 1988 ਦਾ ਜੋ ਐਕਟ ਸੀ ਉਹੀ ਹੋਣਾ ਚਾਹੀਦਾ ਹੈ। ਸਿਰਫ਼ ਪੀਐੱਮ ਨੂੰ ਹੀ ਸੁਰੱਖਿਆ ਹੋਣੀ ਚਾਹੀਦੀ ਹੈ।

ਕੀ ਹੈ ਐਸਪੀਜੀ ਬਿਲ ਵਿਚ

ਇਹ ਬਿਲ ਲੋਕਸਭਾ ਵਿਚ ਪਾਸ ਹੋ ਚੁੱਕਿਆ ਹੈ। ਇਸ ਬਿਲ ਵਿਚ ਸਿਰਫ਼ ਪ੍ਰਧਾਨਮੰਤਰੀ ਨੂੰ ਹੀ ਐਸਪੀਜੀ ਸੁਰੱਖਿਆ ਦੇਣ ਦੀ ਪ੍ਰਬੰਧ ਹੈ ਅਤੇ ਉਸਦੇ ਇਲਾਵਾ ਕੋਈ ਵੀ ਵੱਡਾ ਵਿਅਕਤੀ ਇਸ ਸੁਰੱਖਿਆ ਕਵਜ ਦੀ ਹੱਕਦਾਰ ਨਹੀਂ ਹੋਵੇਗਾ। ਬਿਲ ਵਿਚ ਸੋਧ ਤੋਂ ਬਾਅਦ ਕਾਨੂੰਨੀ ਤੌਰ 'ਤੇ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਐਸਪੀਜੀ ਸੁਰੱਖਿਆ ਵਿਚ ਨਹੀਂ ਰਹਿ ਪਾਵੇਗਾ। ਪ੍ਰਧਾਨਮੰਤਰੀ ਪਦ ਤੋਂ ਹੱਟਣ ਦੇ 5 ਸਾਲ ਬਾਅਦ ਖਾਸ ਵਿਅਕਤੀ ਤੋਂ ਇਹ ਸੁਰੱਖਿਆ ਵਾਪਸ ਲਈ ਜਾਵੇਗੀ।